ਪੱਛਮੀ ਗੜਬੜੀ ਕਾਰਨ ਹੋਈ ਹਲਕੀ ਗੜੇਮਾਰੀ ਕਾਰਨ ਲੋਕ ਖੁਸ਼
ਪੱਛਮੀ ਗੜਬੜੀ ਕਾਰਨ ਹੋਈ ਹਲਕੀ ਗੜ੍ਹੇਮਾਰੀ ਕਾਰਨ ਲੋਕ ਖੁਸ਼
Publish Date: Mon, 16 Mar 2026 04:21 PM (IST)
Updated Date: Tue, 17 Mar 2026 04:04 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੱਛਮੀ ਗੜਬੜੀ ਸਰਗਰਮ ਹੋਣ ਨਾਲ ਸੋਮਵਾਰ ਨੂੰ ਨਵਾਂਸ਼ਹਿਰ ਚ ਮੌਸਮ ਬਦਲ ਗਿਆ। ਦੇਰ ਸ਼ਾਮ ਤੋਂ ਸਵੇਰੇ ਬਾਅਦ ਦੁਪਹਿਰ ਤੱਕ ਤੇਜ਼ ਹਵਾ ਨਾਲ ਬੱਦਲ ਛਾਏ ਰਹੇ। ਅਤੇ ਤੜਕਸਾਰ ਅਤੇ 9 ਵਜੇ ਤੋਂ 10 ਵਜੇ ਤੱਕ ਹਲਕੀ ਗੜ੍ਹੇਮਾਰੀ ਅਤੇ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਜਿਸ ਕਾਰਨ ਤਾਪਮਾਨ ਚ ਵੀ ਗਿਰਾਵਟ ਆਈ। ਅਚਾਨਕ ਵੱਧੀ ਠੰਢ ਕਾਰਨ ਵੀ ਲੋਕ ਪਰੇਸ਼ਾਨ ਦਿੱਸੇ। ਮੋਟਰਸਾਇਕਲ ਚਾਲਕਾਂ ਵੱਲੋਂ ਆਪਣੇ ਦਫਤਰਾਂ ਵੱਲ ਜਾਣ ਸਮੇਂ ਭਿੱਜਣ ਲਈ ਮਜ਼ਬੂਰ ਵੀ ਹੋਣਾ ਪਿਆ। ਇਸੇ ਤਰ੍ਹਾਂ ਸਕੂਲਾਂ, ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀ ਵੀ ਬਾਰਿਸ਼ ਵਿਚ ਭਿੱਜਣ ਕੇ ਜਾਣ ਲਈ ਮਜ਼ਬੂਰ ਰਹੇ। ਇਸੇ ਤਰ੍ਹਾਂ ਦੇਰ ਸ਼ਾਮ ਹੋਈ ਬਾਰਿਸ਼ ਕਾਰਨ ਕਾਰ ਚਾਲਕਾਂ ਅਤੇ ਹੋਰਨਾਂ ਵਾਹਨ ਚਾਲਕਾਂ ਨੂੰ ਵੀ ਘੱਟੀ ਵਿਜੀਬਿਲਟੀ ਕਾਰਨ ਪਰੇਸ਼ਾਨੀ ਝੱਲਣੀ ਪਈ। ਸਵੇਰੇ ਇਲਾਕੇ ਵਿਚ ਛਾਈ ਕਾਲੀ ਘਟਾਵਾਂ, ਬੱਦਲਵਾਹੀ ਕਾਰਨ ਲੋਕ ਪਰੇਸ਼ਾਨ ਦਿੱਸੇ। ਬਾਰਿਸ਼ ਕਾਰਨ ਖੁਸ਼ ਹੋਏ ਕਿਸਾਨ ਉਧਰ ਮੀਂਹ ਕਾਰਨ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨ ਅਵਤਾਰ ਸਿੰਘ, ਸੋਹਣ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ ਨੇ ਦੱਸਿਆ ਕਿ ਬਾਰਿਸ਼ ਕਣਕ ਦੀ ਫਸਲ ਲਈ ਵਰਦਾਨ ਸਾਬਤ ਹੋਵੇਗੀ। ਪਰ ਬਾਰਿਸ਼ ਤੋਂ ਬਾਅਦ ਤੇਜ ਹਵਾਵਾਂ ਕਾਰਨ ਫਸਲਾਂ ਦੇ ਡਿਗਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ। ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਆਲੂ ਦੀ ਪੁਟਾਈ, ਗੰਨੇ ਦੀ ਕਟਾਈ ਸਮੇਤ ਹੋਰਨਾਂ ਫਸਲਾਂ ਵੀ ਪ੍ਰਭਾਵਿਤ ਹੋਈ। ਇਸ ਨਾਲ ਕਿਸਾਨਾਂ ਦੀਆਂ ਉਮੀਦਾਂ ਤੇ ਅਸਰ ਪੈ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਪੱਕਣ ਦੇ ਮੋੜ ਤੇ ਹੈ ਤੇ ਜੇ ਮੌਸਮ ਖ਼ਰਾਬ ਰਿਹਾ ਤਾਂ ਉਤਪਾਦਨ ਤੇ ਇਸਦਾ ਸਿੱਧਾ ਅਸਰ ਪੈ ਸਕਦਾ ਹੈ। ਬੱਚਿਆਂ, ਬਜ਼ੁਰਗਾਂ ਚ ਬੁਖਾਰ, ਖੰਘ ਵਧੀ ਉਧਰ ਮੌਸਮ ਦੇ ਬਦਲੇ ਮਿਜਾਜ ਕਾਰਨ ਬੱਚਿਆਂ, ਮਹਿਲਾਵਾਂ ਅਤੇ ਬਜ਼ੁਰਗਾਂ ਵਿਚ ਬੁਖਾਰ, ਖੰਘ, ਲੋਅ ਬੀਪੀ, ਲੋਅ ਸ਼ੂਗਰ ਸਮੇਤ ਹੋਰ ਪਰੇਸ਼ਾਨੀਆਂ ਤੋਂ ਜੂਝਦੇ। ਜਿਸ ਕਾਰਨ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿਚ ਮਰੀਜਾਂ ਦੀ ਤਾਦਾਦ ਵੱਧੀ ਰਹੀ। ਮਾਹਿਰ ਡਾਕਟਰਾਂ ਨੇ ਕਿਹਾ ਕਿ ਮੌਸਮ ਦੇ ਬਦਲਦੇ ਮਿਜਾਜ ਕਾਰਨ ਲੋਕਾਂ ਨੂੰ ਬੁਖਾਰ, ਗਲਾ ਖਰਾਬ ਸਮੇਤ ਹੋਰਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਦੀ ਸੈਰ ਦੇ ਨਾਲ ਨਾਲ ਸਿਹਤ ਖਰਾਬ ਹੋਣ ਤੇ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਦਵਾਈਆਂ ਲੈਣ ਦੀ ਥਾਂ ਸਰਕਾਰੀ ਜਾਂ ਗੈਰ ਸਰਕਾਰੀ ਮਾਹਿਰ ਡਾਕਟਰਾਂ ਤੋਂ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਮੀਂਹ ਕਾਰਨ ਵੱਧ ਸਕਦੀ ਮੱਛਰਾਂ ਦੀ ਤਾਦਾਦ ਉਧਰ ਸਿਹਤ ਵਿਭਾਗ ਵੱਲੋਂ ਮੌਸਮ ਦੇ ਬਦਲਦੇ ਮਿਜਾਜ ਨੂੰ ਦੇਖਦਿਆਂ ਜਿਥੇ ਘਰੋਂ ਬਾਹਰ ਨਿਕਲਣ ਸਮੇਂ ਗਰਮ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉਥੇ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦੇਣ ਲਈ ਅਪੀਲ ਕੀਤੀ ਜਾ ਰਹੀ ਹੈ। ਕਿਉਂ ਕਿ ਘਰਾਂ ਦੀਆਂ ਛੱਤਾਂ, ਟੋਇਆਂ, ਟੁੱਟੇ ਭਾਂਡਿਆਂ, ਗਮਲਿਆਂ ਵਿਚ ਖੜੇ ਪਾਣੀ ਵਿਚ ਡੇਂਗੂ ਅਤੇ ਮਲੇਰੀਆ ਦਾ ਮੱਛਰ ਪਨਪ ਸਕਦਾ ਹੈ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਲੋਕ ਬੁਖਾਰ ਅਤੇ ਹੋਰਨਾਂ ਸਿਹਤ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲਾਂ, ਆਯੁਸ਼ਮਾਨ ਆਰੋਗਿਆ ਕੇਂਦਰ ਜਾਂ ਸਿਹਤ ਕੇਂਦਰਾਂ ਵਿਚ ਜਾ ਕੇ ਆਪਣੀ ਜਾਂਚ ਜ਼ਰੂਰ ਕਰਵਾਉਣ।