30 ਫੁੱਟ ਉੱਚੀਆਂ ਤਾਰਾਂ ਵਿਚ ਫਸ ਕੇ ਡਿੱਗੀ ਮੋਰਨੀ
30 ਫੁੱਟ ਉੱਚੀਆਂ ਤਾਰਾਂ ਵਿਚ ਫੰਸ ਕੇ ਡਿੱਗੀ ਮੋਰਨੀ
Publish Date: Thu, 02 Apr 2026 06:39 PM (IST)
Updated Date: Fri, 03 Apr 2026 04:14 AM (IST)

ਸੂਰਜ ਰਾਣਾ ਡਰੀ ਸਹਿਮੀ ਮੋਰਨੀ ਨੂੰ ਲੈ ਕੇ ਸਿਵਲ ਵੈਟਰਨਰੀ ਹਸਪਤਾਲ ਮਹਾਲੋਂ ਪੁੱਜੇ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਵੈਟਰਨਰੀ ਹਸਪਤਾਲ ਮਹਾਲੋਂ ਵਿਖੇ 30 ਫੁੱਟ ਉੱਚੀਆਂ ਤਾਰਾਂ ’ਚ ਫਸ ਕੇ ਡਿੱਗੀ ਮੋਰਨੀ ਨੂੰ ਇਲਾਜ ਲਈ ਲੈ ਕੇ ਪੁੱਜੇ ਸੂਰਜ ਰਾਣਾ ਤੇ ਰਿਤੇਸ਼ ਨੇ ਦੱਸਿਆ ਕਿ ਉਹ ਆਪਣੇ ਕੰਮਕਾਰ ਤੋਂ ਵਿਹਲੇ ਹੋ ਕੇ ਪਿੰਡ ਸ਼ੇਖੂਪੁਰ ਵੱਲ ਜਾ ਰਹੇ ਸਨ ਤਾਂ ਕਰੀਬ 30 ਫੁੱਟ ਉੱਚੀਆਂ ਤਾਰਾਂ ਚ ਉਲਝ ਕੇ ਧਰਤੀ ਤੇ ਡਿੱਗੀ ਮੋਰਨੀ ਤੇ ਕੁੱਝ ਕੁੱਤਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਨੂੰ ਬਚਾਉਂਦਿਆਂ ਉਨ੍ਹਾਂ ਨੇ ਆਪਣੀ ਸਕੂਟਰੀ ’ਤੇ ਬਿਠਾ ਕੇ ਇਸ ਮੋਰਨੀ ਨੂੰ ਇੱਥੇ ਇਲਾਜ ਲਈ ਲਿਆਂਦਾ ਹੈ। ਸੂਰਜ ਰਾਣਾ ਨੇ ਕਿਹਾ ਕਿ ਹਾਲੇ ਵੈਟਰਨਰੀ ਡਾਕਟਰ ਮੋਰਨੀ ਨੂੰ ਚੈੱਕ ਕਰ ਰਹੇ ਹਨ। ਉਧਰ ਡਾਕਟਰਾਂ ਨੇ ਦੱਸਿਆ ਕਿ ਗਰਮੀ ਦੇ ਦਿਨਾਂ ’ਚ ਪਾਣੀ ਦੀ ਘਾਟ ਕਾਰਨ ਤੇ 30 ਫੁੱਟ ਉੱਚੀਆਂ ਤਾਰਾਂ ਚੋਂ ਕਰੰਟ ਲੱਗਣ ਕਾਰਨ ਸ਼ਾਇਦ ਮੋਰਨੀ ਹੇਠਾਂ ਡਿੱਗ ਪਈ ਹੈ। ਇਸੇ ਤਰ੍ਹਾਂ ਕੁੱਤਿਆਂ ਵੱਲੋਂ ਕੀਤੇ ਹਮਲੇ ਕਾਰਨ ਉਹ ਡਰੀ ਸਹਿਮੀ ਹੋਈ ਹੈ। ਹਾਲੇ ਬਾਹਰੋਂ ਕੋਈ ਗੰਭੀਰ ਸੱਟ ਚੋਟ ਨਜ਼ਰ ਨਹੀਂ ਆ ਰਹੀ ਹੈ। ਹਾਲੇ ਉਹ ਡਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਹ ਇਸ ਮੋਰਨੀ ਨੂੰ ਵਣ ਵਿਭਾਗ ਦੇ ਅਫ਼ਸਰਾਂ ਦੇ ਹਵਾਲੇ ਕਰ ਦੇਣਗੇ ਤਾਂ ਜੋ ਇਸ ਨੂੰ ਜੰਗਲ ’ਚ ਛੱਡਿਆ ਜਾ ਸਕੇ। ਉਧਰ ਇਲਾਕੇ ਦੇ ਲੋਕਾਂ ਵੱਲੋਂ ਸੂਰਜ ਰਾਣਾ ਤੇ ਰਿਤੇਸ਼ ਵੱਲੋਂ ਕੀਤੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।