ਅੱਖਾਂ ਤੇ ਕੰਨਾਂ ਦੇ ਕੈਂਪ ਦੌਰਾਨ ਮਰੀਜ਼ਾਂ ਨੇ ਕਰਵਾਈ ਜਾਂਚ
ਅੱਖਾਂ ਤੇ ਕੰਨਾਂ ਦੇ ਕੈਂਪ ਦੌਰਾਨ ਮਰੀਜ਼ਾਂ ਨੇ ਕਰਵਾਈ ਜਾਂਚ
Publish Date: Thu, 12 Mar 2026 05:23 PM (IST)
Updated Date: Fri, 13 Mar 2026 04:04 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਪਿੰਡ ਭਰੋਮਜਾਰਾ ਰਾਣੂੰਆਂ ਵਿਖੇ ਸਿੱਖ ਵੈੱਲਫੇਅਰ ਸੁਸਾਇਟੀ ਯੂਕੇ ਵੱਲੋਂ ਲਗਾਏ ਅੱਖਾਂ ਤੇ ਕੰਨਾਂ ਦੇ ਕੈਂਪ ਚ ਡਾ. ਦੁੱਗਲ ਦ੍ਰਿਸ਼ਟੀ ਆਈ ਕੇਅਰ ਹਸਪਤਾਲ ਬੰਗਾ ਵਾਲਿਆਂ ਨੇ ਅੱਖਾਂ ਦੇ ਕਰੀਬ 450 ਮਰੀਜ਼ਾਂ ਦੀ ਜਾਂਚ ਕੀਤੀ। ਉਪਰੰਤ ਉਨ੍ਹਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ। ਮਰੀਜ਼ਾਂ ਦੀ ਜਾਂਚ ਕਰਕੇ 52 ਮਰੀਜ਼ਾਂ ਦੇ ਅੱਖਾਂ ਦੇ ਅਪ੍ਰੇਸ਼ਨ ਕੀਤੇ ਗਏ। ਡਾ. ਸੌਰਵ ਨੇ ਕੰਨਾਂ ਦੀਆਂ ਬਿਮਾਰੀਆਂ ਦੇ ਕਰੀਬ 250 ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜਵੰਦ ਮਰੀਜ਼ਾਂ ਨੂੰ ਡਿਜੀਟਲ ਮਸ਼ੀਨਾਂ ਦਿੱਤੀਆਂ। ਕੈਂਪ ਦੌਰਾਨ ਸਿੱਖ ਵੈਲਫੇਅਰ ਸੁਸਾਇਟੀ ਯੂਕੇ ਦੇ ਅਹੁਦੇਦਾਰ ਗੁਰਵੀਰ ਸਿੰਘ ਅਟਕੜ ਨੰਬਰਦਾਰ ਕੁਲਥਮ, ਤੀਰਥ ਸਿੰਘ ਕੰਗ, ਜਤਿੰਦਰ ਸਿੰਘ ਜਲੰਧਰ, ਮਹਿੰਦਰ ਸਿੰਘ ਕੰਗ, ਸੇਵਾ ਸਿੰਘ ਜੌਹਲ, ਕੁਲਵੀਰ ਸਿੰਘ ਭਰੋਮਜਾਰਾ, ਮਨਜੀਤ ਕੌਰ ਸਾਬਕਾ ਸਰਪੰਚ, ਰਣਧੀਰ ਸਿੰਘ, ਗੁਰਦਿਆਲ ਸਿੰਘ, ਮੰਗਤ ਸਿੰਘ ਪਲਾਹੀ, ਰਾਜਵਿੰਦਰ ਸਿੰਘ ਯੂਕੇ, ਮਨਦੀਪ ਸਿੰਘ ਜੰਡਿਆਲੀ, ਗੁਰਪਾਲ ਸਿੰਘ ਉਪਲ ਵਕੀਲ, ਜਸਵੀਰ ਲਾਲ, ਗੁਰਪ੍ਰੀਤ ਸਿੰਘ ਟੁੱਟ, ਕਸ਼ਮੀਰ ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ ਖਹਿਰਾ, ਬਲਵੀਰ ਸਿੰਘ ਕਲਸੀ, ਡਾ. ਸਚਿਨ ਦੁੱਗਲ, ਡਾ. ਗੌਰਵ, ਯੋਗਿਤਾ, ਹਰਮਨ, ਕੰਚਨ, ਮੁਸਕਾਨ, ਭਾਰਤੀ, ਸ਼ਿਲਪਾ ਆਦਿ ਹਾਜ਼ਰ ਸਨ।