ਹਾਈਪੋਵੋਲੈਮਿਲਕ ਸ਼ਾਕ ਤੋਂ ਪੀੜਤ ਨੂੰ ਮਿਲਿਆ ਜੀਵਨਦਾਨ
ਹਾਈਪੋਵੋਲੈਮਿਲਕ ਸ਼ਾਕ ਤੋਂ ਪੀੜਿਤ ਮਰੀਜ਼ ਨੂੰ ਮਿਲਿਆ ਜੀਵਨਦਾਨ
Publish Date: Sat, 14 Mar 2026 04:50 PM (IST)
Updated Date: Sun, 15 Mar 2026 04:01 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਨਟਰਨਲ ਮੈਡੀਸਨ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਅਤੇ ਉਨ੍ਹਾਂ ਦੀ ਸਪਰਪਿਤ ਟੀਮ ਨੇ ਹਾਈਪੋਵੋਲੈਮਿਕ ਸ਼ਾਕ (ਬਲੱਡ ਪ੍ਰੈਸ਼ਰ ਰਿਕਾਰਡ ਨਾ ਹੋਣਾ) ਕਾਰਨ ਮੌਤ ਦੇ ਮੂੰਹ ਵਿਚ ਗਏ 47 ਸਾਲਾਂ ਉਮਰ ਦੇ ਵਿਅਕਤੀ ਦਾ ਸਫ਼ਲ ਇਲਾਜ ਕਰ ਕੇ ਉਸ ਨੂੰ ਮੌਤ ਦੇ ਮੂੰਹ‘ਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੇ ਹਨ। ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਉਕਤ ਮਰੀਜ਼ ਬੇਹੱਦ ਮਾੜੀ ਸਥਿਤੀ ਵਿਚ ਕਈ ਹਸਪਤਾਲਾਂ ਦੇ ਚੱਕਰ ਲਗਾ ਕੇ ਢਾਹਾਂ ਕਲੇਰਾਂ ਹਸਪਤਾਲ ਵਿਖੇ ਉਸਦੇ ਪਰਿਵਾਰ ਵੱਲੋਂ ਲਿਆਂਦਾ ਗਿਆ ਸੀ। ਮੁੱਢਲੀ ਜਾਂਚ ਦੌਰਾਨ ਕਰਵਾਏ ਜ਼ਰੂਰੀ ਟੈਸਟਾਂ ਨੇ ਕਰੌਨਿਕ ਅਲਕੋਹਲਿਜ਼ਮ ਬਿਮਾਰੀ ਦੀ ਪੁਸ਼ਟੀ ਕੀਤੀ। ਇਸ ਕਰਕੇ ਮਰੀਜ਼ ਅਲਕੋਹਲ ਦੇ ਪਏ ਬੁਰੇ ਪ੍ਰਭਾਵਾਂ ਕਾਰਨ ਪੈਦਾ ਹੋਈਆਂ ਅਲਾਮਤਾਂ ਤੋਂ ਵੀ ਪੀੜ੍ਹਤ ਸੀ। ਮਰੀਜ਼ ਨੂੰ ਐਮਰਜੈਂਸੀ ਵਿਭਾਗ ਵਿਚ ਫ਼ਸਟ ਏਡ ਦੇਣ ਉਪਰੰਤ ਉਸ ਦੀ ਨਾਜ਼ੁਕ ਹਾਲਤ ਹੋਣ ਕਰਕੇ ਫ਼ੌਰੀ ਤੌਰ ’ਤੇ ਆਈਸੀਯੂ ਵਿਭਾਗ ਵਿਚ ਭਰਤੀ ਕਰਕੇ ਤੇ ਵਿਸ਼ੇਸ਼ ਦਵਾਈਆਂ ਅਤੇ ਆਧੁਨਿਕ ਲਾਈਫ ਸੇਵਿੰਗ ਯੰਤਰਾਂ ਨਾਲ ਇਲਾਜ ਸ਼ੁਰੂ ਕੀਤਾ। ਇਸ ਮੌਕੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੇ ਮੈਡੀਕਲ ਸਪੈਸ਼ਲਿਸਟ ਡਾ. ਵਿਵੇਕ ਗੁੰਬਰ, ਮੈਡੀਕਲ ਅਫ਼ਸਰਾਂ, ਨਰਸਿੰਗ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਵੀ ਮਿਆਰੀ ਇਲਾਜ ਕਰਨ ਲਈ ਡਾਕਟਰੀ ਟੀਮਾਂ ਦੀ ਯੋਗ ਰਹਿਨੁਮਾਈ ਕਰਨ ਲਈ ਤਹਿਦਿਲੋਂ ਧੰਨਵਾਦ ਕੀਤਾ।