ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਦੀ ਮਨਮਰਜ਼ੀ ਤੋਂ ਸਵਾਰੀਆਂ ਪ੍ਰੇਸ਼ਾਨ
ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਦੀ ਮਨਮਰਜ਼ੀ ਤੋਂ ਸਵਾਰੀਆਂ ਪ੍ਰੇਸ਼ਾਨ
Publish Date: Mon, 06 Apr 2026 03:24 PM (IST)
Updated Date: Tue, 07 Apr 2026 03:59 AM (IST)

-ਸਵਾਰੀਆਂ ਨੂੰ ਛੱਤਾਂ ’ਤੇ ਬਿਠਾ ਕੇ ਜਾਨ ਜੋਖ਼ਮ ਚ ਪਾ ਰਹੇ ਨਿੱਜੀ ਬੱਸਾਂ ਦੇ ਡਰਾਈਵਰ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਰੋਪੜ-ਫਗਵਾੜਾ ਨੈਸ਼ਨਲ ਹਾਈਵੇ ਤੇ ਕਾਠਗੜ੍ਹ ਬੱਸ ਅੱਡੇ ਤੇ ਸਵੇਰ ਵੇਲੇ ਸਰਕਾਰੀ ਬੱਸਾਂ ਬਿਲਕੁਲ ਨਹੀਂ ਰੁਕਦੀਆਂ ਤੇ ਖਾਸ ਕਰਕੇ ਉਦੋਂ ਜਦੋਂ ਔਰਤਾਂ ਬੱਸ ਅੱਡੇ ਤੇ ਖੜੀਆਂ ਹੋਣ। ਔਰਤਾਂ ਖੜੀਆਂ ਦੇਖ ਕੇ ਸਰਕਾਰੀ ਬੱਸਾਂ ਦੇ ਡਰਾਈਵਰ ਆਪਣੀ ਮਨਮਰਜ਼ੀ ਕਰਦੇ ਹੋਏ ਬੱਸਾਂ ਨਹੀਂ ਰੋਕਦੇ। ਜਿਸ ਕਰਕੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮੌਜਾਂ ਲੱਗ ਜਾਂਦੀਆਂ ਹਨ। ਨਿੱਜੀ ਕੰਪਨੀ ਦੇ ਬੱਸਾਂ ਵਾਲੇ ਸਵਾਰੀਆਂ ਆਪਣੀ ਜਾਨ ਜੋਖਮ ਵਿਚ ਪਾ ਕੇ ਬੱਸਾਂ ਦੀਆਂ ਛੱਤਾਂ ਉੱਤੇ ਸਵਾਰ ਨੂੰ ਬਿਠਾ ਕੇ ਆਪਣੀ ਮੰਜ਼ਲ ਤੇ ਪਹੁੰਚਣ ਲਈ ਹੋ ਜਾਂਦੀਆਂ ਹਨ ਅਤੇ ਜਿਨ੍ਹਾਂ ਲੜਕੀਆਂ ਨੇ ਰਾਇਤ ਕਾਲਜ ਰੈਲਮਾਜਰਾ ਜਾਂ ਰੋਪੜ ਕਾਲਜ ਜਾਣਾ ਹੁੰਦਾ ਹੈ। ਉਨ੍ਹਾਂ ਦੀ ਪੜ੍ਹਾਈ ਦਾ ਪੰਜਾਬ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਹੈ।।ਕਈ ਸਵਾਰੀਆਂ ਕਾਠਗੜ੍ਹ ਮੋੜ ਤੋਂ ਟੋਲ ਪਲਾਜਾ ਬੱਛੂਆਂ ਵੱਲ ਪੈਦਲ ਜਾਂਦੀਆਂ ਵੀ ਨਜ਼ਰ ਆਉਂਦੀਆਂ ਦਿਖਾਈ ਦਿੱਤੀਆਂ।ਹਨ। ਬਛੂਆਂ ਟੋਲ ਪਲਾਜ਼ਾ ਤੇ ਵੀ ਇਨ੍ਹਾਂ ਡਰਾਈਵਰਾਂ ਤੇ ਕੰਡਕਟਰਾਂ ਦੀ ਧੱਕੇਸ਼ਾਹੀ ਦੇਖਣ ਨੂੰ ਮਿਲਦੀ ਹੈ ਕਿ ਇੱਥੇ ਬੱਸਾਂ ਦਾ ਦਰਵਾਜ਼ਾ ਨਹੀਂ ਖੋਲਿਆ ਜਾਂਦਾ। ਕਾਠਗੜ੍ਹ ਮੋੜ ਤੇ ਸਵਾਰੀਆਂ ਵੀ ਬਹੁਤ ਘੱਟ ਉਤਾਰੀਆਂ ਜਾਂਦੀਆਂ ਹਨ।।ਜਦਕਿ ਇਹ ਕਾਠਗੜ੍ਹ ਦਾ ਬੱਸ ਅੱਡਾ ਲਗਭਗ 50 ਸਾਲ ਪੁਰਾਣਾ ਹੈ। ਰੋਪੜ-ਫਗਵਾੜਾ ਨੈਸ਼ਨਲ ਹਾਈਵੇ 4 ਲਾਈਨ ਬਣਨ ਤੋਂ ਬਾਅਦ ਇਹ ਬੱਸ ਅੱਡਾ ਸਿਆਸਤਦਾਨਾਂ ਦੀ ਭੇਂਟ ਚੜ੍ਹ ਕੇ ਲਗਭਗ 30 ਪਿੰਡਾਂ ਦੇ ਲੋਕਾਂ ਨੂੰ ਸੰਤਾਪ ਭੋਗਣਾ ਪੈ ਰਿਹਾ ਹੈ।।ਬੱਸ ਅੱਡੇ ਤੇ ਬੱਸਾਂ ਨਾ ਰੁਕਣ ਕਰਕੇ ਜ਼ਿਆਦਾਤਰ ਸਵਾਰੀਆਂ ਟੋਲ ਪਲਾਜ਼ਾ ਬੱਛੂਆਂ ਤੇ ਹੀ ਉਤਰਦੀਆਂ ਹਨ ਅਤੇ ਖੱਜਲ ਖੁਆਰ ਹੋ ਕੇ ਕਾਠਗੜ੍ਹ ਮੋੜ ਤੱਕ ਪਹੁੰਚਦੀਆਂ ਹਨ।।ਦੇਖਣ ਵਿਚ ਆਇਆ ਹੈ ਕਿ ਲੜਕੀਆਂ ਨੂੰ ਮਜ਼ਬੂਰਨ ਪ੍ਰਾਈਵੇਟ ਬੱਸਾਂ ਵਿਚ ਧੱਕੇ ਖਾਣੇ ਪੈਂਦੇ ਹਨ। ਜੋ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ’ਤੇ ਪ੍ਰਸ਼ਨ ਚਿੰਨ੍ਹ ਹੈ। ਜਦੋਂ ਪੱਤਰਕਾਰ ਨੇ ਸਕੂਲ ਕਾਲਜ ਜਾਣ ਵਾਲੀਆਂ ਲੜਕੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂਆਂ ਭਰ ਗਏ ਤੇ ਉਨ੍ਹਾਂ ਦਰਦਨਾਕ ਅਵਾਜ਼ ਵਿਚ ਕਿਹਾ ਕਿ ਅਸੀਂ ਆਪਣੀ ਪੜ੍ਹਾਈ ਨੂੰ ਕਿਸ ਤਰ੍ਹਾਂ ਛੱਡ ਸਕਦੇ ਹਾਂ।।ਜੋ ਸਾਡੇ ਭਵਿੱਖ ਦਾ ਸਵਾਲ ਹੈ। ਉਨ੍ਹਾਂ ਕਿਹਾ ਸਰਕਾਰ ਨੂੰ ਸਾਡਾ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿੱਜੀ ਬੱਸ ਚਾਲਕ ਜੋ ਸਵਾਰੀਆਂ ਦੀ ਜਾਨ ਜੋਖਮ ਵਿਚ ਪਾ ਰਹੇ ਹਨ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਡਿਪਟੀ ਕਮਿਸ਼ਨਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਰੋਡਵੇਜ਼ ਬੱਸਾਂ ਦੇ ਡਰਾਈਵਰਾਂ ਨੂੰ ਕਾਠਗੜ੍ਹ ਬੱਸ ਅੱਡੇ ਤੇ ਰੁਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ।