ਸਿਆਣਾ 'ਚ ਮਾਪਿਆਂ ਦੀ ਵਰਕਸ਼ਾਪ ਲਗਾਈ
ਸਿਆਣਾ 'ਚ ਮਾਪਿਆਂ ਦੀ ਵਰਕਸ਼ਾਪ ਲਗਾਈ
Publish Date: Sat, 07 Feb 2026 04:28 PM (IST)
Updated Date: Sat, 07 Feb 2026 04:32 PM (IST)
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਸਰਕਾਰੀ ਮਿਡਲ ਸਕੂਲ ਸਿਆਣਾ ਵਿਚ ਮਾਪਿਆਂ ਦੀ ਵਰਕਸ਼ਾਪ ਲਗਾਈ। ਜਿਸ ਵਿਚ ਆਉਣ ਵਾਲੀ ਪ੍ਰੀਖਿਆ ਦੇ ਸੰਬੰਧ ਵਿਚ ਪੇਪਰਾਂ ਦੀ ਤਿਆਰੀ ਕਿਵੇਂ ਕਰਨੀ ਹੈ ਬਾਰੇ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ। ਵਰਕਸ਼ਾਪ ਵਿਚ ਆਉਣ ਵਾਲੇ ਵਿੱਦਿਅਕ ਵਰ੍ਹੇ ਲਈ ਦਾਖਲਾ ਮੁਹਿੰਮ ਬਾਰੇ ਚਰਚਾ ਕੀਤੀ ਗਈ ਅਤੇ ਵੱਧ ਤੋਂ ਵੱਧ ਮਾਪਿਆਂ ਤੱਕ ਪਹੁੰਚ ਕਰਕੇ ਸਕੂਲ ਵਿਚ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦੇਣ ਸੰਬੰਧੀ ਜ਼ੋਰ ਦਿੱਤਾ। ਸਕੂਲ ਮੁੱਖੀ ਮਾ. ਮਨੋਜ ਕੁਮਾਰ ਨੇ ਪਿਛਲੇ ਸਮੇਂ ਸਕੂਲ ਦੇ ਸ਼ਾਨਦਾਰ ਨਤੀਜਿਆ ਬਾਰੇ ਦੱਸਦਿਆਂ ਸਕੂਲ ਦੇ ਮਿਹਨਤੀ ਸਟਾਫ਼ ਨੂੰ ਸਭ ਦਾ ਧੰਨਵਾਦ ਕੀਤਾ। ਸਾਇੰਸ ਮਾ. ਰਣਵੀਰ ਸਿੰਘ ਰਾਏ ਨੇ ਮਾਪਿਆਂ ਨਾਲ ਗਣਿਤ ਅਤੇ ਸਾਇੰਸ ਦੇ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਸੰਜੀਵ ਕੁਮਾਰ, ਹਰਸ਼ਿੰਦਰ ਕੌਰ, ਚਰਨਜੀਤ ਕੌਰ, ਇੰਦਰਜੀਤ ਕੌਰ, ਰੇਨੂੰ ਬਾਲਾ, ਮੁਜਾਮਿਲ ਹੁਸੈਨ ਮੌਜੂਦ ਸਨ।