ਪਰਮਜੀਤ ਸਿੰਘ ਦੌਲਤਪੁਰ ਨੂੰ ਰਿਟਾਇਰਮੈਂਟ 'ਤੇ ਕੀਤਾ ਸਨਮਾਨਿਤ
ਪਰਮਜੀਤ ਸਿੰਘ ਦੌਲਤਪੁਰ ਨੂੰ ਰਿਟਾਇਰਮੈਂਟ 'ਤੇ ਕੀਤਾ ਸਨਮਾਨਿਤ
Publish Date: Thu, 01 Jan 2026 07:12 PM (IST)
Updated Date: Fri, 02 Jan 2026 04:11 AM (IST)
ਬੈਂਕ ਮੈਨੇਜਰ ਪਰਮਜੀਤ ਸਿੰਘ ਦੌਲਤਪੁਰ ਨੂੰ ਸਨਮਾਨਿਤ ਕਰਦੇ ਹੋਏ ਜੀਤ ਰਾਮ ਹਿਆਲਾ ਅਤੇ ਹੋਰ ਪਤਵੰਤੇ। ਪੰਜਾਬੀ ਜਾਗਰਣ
ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ
ਦੀ ਨਵਾਂਸ਼ਹਿਰ ਸੈਂਟਰਲ ਕੋ-ਆਪ੍ਰੇਟਿਵ ਬੈਂਕ ਬਰਾਂਚ ਮਜਾਰੀ ਦੇ ਮੈਨੇਜਰ ਪਰਮਜੀਤ ਸਿੰਘ ਦੌਲਤਪੁਰ ਦੇ ਰਿਟਾਇਰਮੈਂਟ ਤੇ ਪ੍ਰਸਿੱਧ ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਜੀਤ ਰਾਮ ਹਿਆਲਾ ਮੈਂਬਰ ਵਾਤਾਵਰਨ ਸੇਵਾ ਸੋਸਾਇਟੀ ਰਾਹੋਂ ਅਤੇ ਹੋਰ ਹਾਜ਼ਿਰ ਸਖ਼ਸ਼ੀਅਤਾਂ ਵੱਲੋਂ ਉਨ੍ਹਾਂ ਨੂੰ ਇਸ ਮੌਕੇ ਤੇ ਕੜੀ ਪੱਤੇ ਦਾ ਪੌਦਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੀ ਰਿਟਾਇਰਮੈਂਟ ਦੀ ਵਧਾਈ ਦਿੰਦਿਆ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਜੀਤ ਰਾਮ ਹਿਆਲਾ ਨੇ ਕਿਹਾ ਕਿ ਸਾਨੂੰ ਖੁਸ਼ੀ ਦੇ ਮੌਕੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਤਾਂ ਜੋ ਅਸੀਂ ਆਪਣਾ ਵਾਤਾਵਰਨ ਹਰਿਆ-ਭਰਿਆ ਰੱਖ ਸਕੀਏ। ਇਸ ਮੌਕੇ ਬੈਂਕ ਯੂਨੀਅਨ ਪ੍ਰਧਾਨ, ਪਲਵਿੰਦਰ ਪੂਨੀ, ਹਰਜਿੰਦਰ ਹੈਪੀ, ਰਿਸ਼ੂ ਕੁਮਾਰ, ਸੁਰਜੀਤ ਕੁਮਾਰ ਕ੍ਰਿਸ਼ਨਪੁਰਾ, ਕਰਨੈਲ ਸਿੰਘ ਰਾਣਾ, ਗੁਰਜੀਤ ਸਿੰਘ ਬਰਾਂਚ ਬਲਾਚੌਰ, ਸ਼ਿਵ ਚਰਨ ਨਵਾਂਸ਼ਹਿਰ, ਸੁਨੀਲ ਠਾਕੁਰ ਆਦਿ ਹਾਜਰ ਸਨ।