ਨਗਰ ਕੌਂਸਲ ਨਵਾਂਸ਼ਹਿਰ ਦੀ ਆਰਡਨਰੀ ਮੀਟਿੰਗ ਭਲਕੇ
ਨਗਰ ਕੌਂਸਲ ਨਵਾਂਸ਼ਹਿਰ ਦੀ ਆਰਡਨਰੀ ਮੀਟਿੰਗ 3 ਨੂੰ
Publish Date: Sun, 01 Mar 2026 05:20 PM (IST)
Updated Date: Mon, 02 Mar 2026 04:05 AM (IST)

ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਦੀ ਆਰਡਨਰੀ ਮੀਟਿੰਗ 3 ਮਾਰਚ ਨੂੰ ਸਮਾਂ 10:30 ਵਜੇ ਸਥਾਨਕ ਦਫਤਰ ਵਿਖੇ ਕਰਵਾਈ ਜਾ ਰਹੀ ਹੈ। ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਕੌਰ ਵੱਲੋਂ ਇਸ ਮੀਟਿੰਗ ਚ ਸ਼ਾਮਲ ਹੋਣ ਲਈ ਨਵਾਂਸ਼ਹਿਰ ਵਿਧਾਇਕ ਨਛੱਤਰ ਪਾਲ, ਸੀਨੀਅਰ ਵਾਇਸ ਪ੍ਰਧਾਨ ਬੀਬੀ ਜਿੰਦਰਜੀਤ ਕੌਰ, ਵਾਇਸ ਪ੍ਰਧਾਨ ਗੁਰਮੁੱਖ ਸਿੰਘ ਨੌਰਦ ਸਮੇਤ ਸਮੂਹ ਕੌਂਸਲਰਾਂ ਸਮੇਤ ਵੱਖ ਵੱਖ ਵਿਭਾਗਾਂ ਦੇ ਅਫ਼ਸਰਾਂ ਨੂੰ ਮੀਟਿੰਗ ਵਿਚ ਪੁੱਜਣ ਦੀ ਅਪੀਲ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਦੌਰਾਨ ਪਹਿਲਾ ਪਿਛਲੀ ਆਰਡਨਰੀ ਮੀਟਿੰਗ ਜੋ ਕਿ 16 ਦਸੰਬਰ 2025 ਦੀ ਹੋਈ ਸੀ ਉਸ ਦੀ ਪੁਸ਼ਟੀ ਕੀਤੀ ਜਾਵੇਗੀ। ਇਸੇ ਉਪਰੰਤ ਤਕਨੀਕੀ ਸ਼ਾਖਾ ਵੱਲੋਂ ਪੰਜਾਬ ਦੇ ਵੱਖ-ਵੱਖ ਕਸਬਿਆਂ ਵਿਚ ਇੱਕ ਸਾਲ ਦੀ ਮਿਆਦ ਲਈ ਸੀਵਰੇਜ ਚੋਂ ਮਿੱਟੀ ਦੇ ਨਿਪਟਾਰੇ ਦੇ ਨਾਲ-ਨਾਲ ਇਹ ਕੰਮ ਨੂੰ ਸੀਸੀਟੀਵੀ ਸਮੇਤ ਜੈਟਿੰਗ ਕਮ ਸਕਸ਼ਨ ਸੀਵਰ ਸਫਾਈ ਮਸ਼ੀਨ ਜਾਂ ਪਾਣੀ ਦੀ ਰੀਸਾਈਕਲਿੰਗ ਤਕਨਾਲੋਜੀ ਵਾਲੀ ਸੁਪਰ ਸਕਰ ਕਮ ਜੈਟਿੰਗ ਮਸ਼ੀਨ ਜਾਂ ਕਿਸੇ ਵੀ ਸੁਧਾਰੇ ਹੋਏ ਮਸ਼ੀਨੀ ਸਿਸਟਮ ਨਾਲ ਡੀਸਿਲਟਿੰਗ/ਸਫਾਈ ਕਰਕੇ ਮੌਜੂਦਾ ਸੀਵਰ ਲਾਈਨਾਂ ਦੇ ਪੁਨਰਵਾਸ ਲਈ ਰੇਟ ਕੰਟਰੈਕਟ।ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਨਵਾਂਸ਼ਹਿਰ ਵਿਚ ਵੱਖ-ਵੱਖ ਥਾਂਵਾਂ ਤੇ ਸੀਵਰੇਜ ਦੀ ਲਾਈਨ ਵਿਚ ਬਲਾਕੇਜ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਹੋ ਰਹੀ ਪਰੇਸ਼ਾਨੀ ਅਤੇ ਬਿਮਾਰੀ ਫੈਲਣ ਦੇ ਖਤਰੇ ਨੂੰ ਦੇਖਦਿਆਂ ਸੀਵਰੇਜ ਦੀ ਬਲਾਕੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਸੀਵਰੇਜ ਲਾਈਨਾਂ ਦੀ ਡਿਸਲਟਿੰਗ ਕਰਵਾਉਣ ਲਈ ਪੇਸ਼ ਕੀਤੇ ਜਾ ਰਹੇ ਤਖਮੀਨੇ ਅਨੁਸਾਰ ਇਸ ਕੰਮ ਦੇ ਕੁੱਲ 77.79 ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ। ਇਸ ਤਖਮੀਨੇ ਵਿੱਚੋਂ ਹੀ ਵੱਖ-ਵੱਖ ਸੀਵਰ ਲਾਈਨ ਦੀ ਸਟਰੈਚ ਮੁਤਾਬਿਕ ਵਰਕ ਆਰਡਰ ਜਾਰੀ ਕਰਕੇ ਕੰਮ ਕਰਵਾਉਣ ਅਤੇ ਮਾਨਤਾ ਪ੍ਰਾਪਤ ਕੰਪਨੀਆਂ ਰਾਹੀਂ ਇਹ ਕੰਮ ਕਰਵਾਉਣ ਬਾਰੇ ਮਤਾ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਤਕਨੀਕੀ ਸ਼ਾਖਾ ਵੱਲੋਂ ਰੰਗਲਾ ਪੰਜਾਬ ਵਿਕਾਸ ਸਕੀਮ ਅਧੀਨ ਵਾਰਡ ਨੰਬਰ 3 ਵਿਚ ਸ਼ਮਸ਼ਾਨ ਘਾਟ ਦੀ ਸ਼ੈਡ ਦੀ ਉਸਾਰੀ ਲਈ 5.09 ਲੱਖ, ਵਾਰਡ ਨੰਬਰ 16 ਪੰਡੋਰਾ ਮੁਹੱਲਾ ਵਿਖੇ ਸ਼ਮਸ਼ਾਨ ਘਾਟ ਦੀ ਸ਼ੈਡ ਦੀ ਉਸਾਰੀ ਲਈ 5.09 ਲੱਖ ਅਤੇ ਵਾਰਡ ਨੰਬਰ 14 ਵਿਚ ਕਮਿਉਨਿਟੀ ਹਾਲ ਦੀ ਉਸਾਰੀ ਤੇ 5.01 ਲੱਖ ਰੁਪਏ ਦੀ ਰਾਸ਼ੀ ਖਰਚਣ ਨੂੰ ਮੰਜੂਰੀ ਦੇਣ ਦਾ ਮਤਾ ਪੇਸ਼ ਕੀਤਾ ਜਾਵੇਗਾ।ਇਸੇ ਤਰ੍ਹਾਂ ਤਕਨੀਕੀ ਸ਼ਾਖਾ ਵੱਲੋਂ ਰਿਪੇਅਰ ਅਤੇ ਮੈਂਟੀਨੈਂਸ ਆਫ ਕੁਲਾਮ ਰੋਡ ਦੇ ਵਾਰਡ ਨੰਬਰ 4 ਅਤੇ 5 ਵਿਚ ਦੀ ਉਸਾਰੀ ਸਬੰਧੀ ਅਤੇ ਇਸ ਸੜਕ ਤੇ ਇਕ ਹੋਰ ਕੰਮ ਡਾ. ਪੁਰੇਵਾਲ ਸਟਰੀਟ ਤੋਂ ਚੰਡੀਗੜ੍ਹ ਰੋਡ (ਕੁਲਾਮ ਰੋਡ ਤੇ) ਐੱਮਸੀ ਵੱਲੋਂ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਸੀਵਰ ਲਾਈਨ ਵਿਛਾਉਣ ਦਾ ਅਨੁਮਾਨਿਤ ਮਿਤੀ 5 ਮਈ 2025 ਮਤਾ ਨੰਬਰ 239 ਤਹਿਤ ਪੇਸ਼ ਮਤਾ/ਟੈਂਡਰ ਜੋ ਕਿ ਅੱਜ ਤੱਕ ਪਾਸ ਨਹੀਂ ਹੋਇਆ। ਇਹ ਕੰਮ ਬਹੁਤ ਮਹੁਤਵਪੂਰਨ ਹੋਣ ਕਾਰਨ ਇਸ ਕੰਮ ਦਾ ਵਰਕ ਆਰਡਰ ਜਾਰੀ ਕਰਦੇ ਹੋਏ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਡਾ. ਪੁਰੇਵਾਲ ਸਟਰੀਟ ਤੋਂ ਚੰਡੀਗੜ੍ਹ ਰੋਡ ਤੱਕ ਸਟ੍ਰਾਮ ਵਾਟਰ ਸੀਵਰ ਲਾਈਨ ਵਿਛਾਉਣ ਦਾ ਅਨੁਮਾਨ ਕੁਲਾਮ ਰੋਡ ਤੇ ਐਮਸੀ ਨਵਾਂਸ਼ਹਿਰ ਦਾ ਮਤਾ 5 ਮਈ 2025 ਮਤਾ ਨੰਬਰ 239 ਰੱਦ ਕਰਨ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ।ਇਸੇ ਤਰ੍ਹਾਂ ਤਕਨੀਕੀ ਸ਼ਾਖਾ ਕਿ ਨਵਾਂਸ਼ਹਿਰ ਟਾਊਨ ਜ਼ਿਲ੍ਹਾ ਐਸਬੀਐਸ ਨਗਰ ਵਿਖੇ ਨਿਗਰਾਨੀ ਡੈਸ਼ਬੋਰਡ ਦੇ ਨਾਲ ਐਮਪੀਐਸ ਵਿਖੇ ਮੋਟਰਾਂ ਲਈ ਰੋਡਰ ਅਧਾਰਤ ਲੈਵਲ ਸੈਂਸਰ ਅਤੇ ਊਰਜਾ ਸੈਂਸਰ ਪ੍ਰਦਾਨ ਕਰਨ, ਸਥਾਪਤ ਕਰਨ ਅਤੇ ਚਾਲੂ ਕਰਨ ਲਈ ਅਨੁਮਾਨ (ਜਮਾ ਕੰਮ) ਮਹਿਕਮਾ ਪੰਜਾਬ ਵ/ਸ ਅਤੇ ਸੀਵਰੇਜ ਬੋਰਡ ਹੁਸ਼ਿਆਰਪੁਰ ਦੇ ਪੱਤਰ ਨੰਬਰ 837 ਮਿਤੀ 18.02.2026 ਸਬੰਧੀ ਅਦਾਇਗੀ ਰਕਮ 560000 ਦੀ ਅਦਾਇਗੀ ਕਰਨ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸੇ ਤਰ੍ਹਾਂ ਪ੍ਰਾਪਰਟੀ ਟੈਕਸ ਸ਼ਾਖਾ ਕਿ ਸਹਾਇਕ ਕਮਿਸ਼ਨਰ ਜਨਰਲ ਦਫਤਰ ਡਿਪਟੀ ਕਮਿਸ਼ਨਰ ਦੇ ਪੱਤਰ ਰਾਹੀਂ ਪੰਜਾਬ ਭਰ ਵਿਚ ਵੇਰਕਾ ਮਿਲਕ ਬੂਥਾਂ ਦੀ ਸਥਾਪਨਾ ਲਈ ਸਰਕਾਰੀ ਜਨਤਕ ਸਥਾਨਾਂ/ਸਾਇਟਾਂ ਦੀ ਅਲਾਟਮੈਂਟ ਸਬੰਧੀ ਜਾਰੀ ਪੱਤਰ ਅਨੁਸਾਰ ਵੇਰਕਾ ਦੇ ਨੁਮਾਇੰਦੇ ਵੱਲੋਂ ਸ਼ਹਿਰ ਵਿਚ ਦੋ ਬੂਥਾਂ ਖੋਲਣ ਲਈ ਕਿਹਾ ਗਿਆ। ਇਸ ਲਈ ਵੇਰਕਾ ਦੇ ਮਿਲਕ ਬੂਥਾਂ ਦੀ ਸਥਾਪਨਾ ਲਈ ਸਾਇਟਾਂ ਦੀ ਪ੍ਰਵਾਨਗੀ ਦੇਣ ਹਿੱਤ ਰਿਪੋਰਟ ਪੇਸ਼ ਕੀਤੀ ਜਾਵੇਗੀ।ਇਸੇ ਤਰ੍ਹਾਂ ਤਕਨੀਕੀ ਸ਼ਾਖਾ ਕਿ ਨਵਾਂਸ਼ਹਿਰ ਸਿਟੀ ਐਮਸੀ ਨਵਾਂਸ਼ਹਿਰ ਕਿ ਆਈਟੀਆਈ ਰੋਪੜ ਤੋਂ ਵਿਰਾਸਤੀ ਕੂੜੇ ਦੀ ਮਾਤਰਾ ਦੇ ਬਾਇਓ-ਰੀਮੀਡੀਏਸ਼ਨ ਲਈ ਅਨੁਮਾਨ ਦਾ ਸਰਵੇ ਕਰਵਾ ਕੇ 109000 ਲੱਖ ਰੁਪਏ ਦਾ ਤਖਮੀਨਾ ਤਿਆਰ ਕੀਤਾ ਸੀ। ਜਿਸਦਾ ਹਾਊਸ ਵਿਚ ਮਤਾ ਮਤਾ ਨੰਬਰ 295 ਮਿਤੀ 15.10.2025 ਪਾਉਣ ਉਪਰੰਤ ਤਖਮੀਨੇ ਦੀ ਤਕਨੀਕੀ ਪ੍ਰਵਾਨਗੀ ਲਈ ਮੁੱਖ ਦਫਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਨੂੰ ਭੇਜਿਆ ਗਿਆ ਸੀ। ਤਖਮੀਨੇ ਨੂੰ ਘੋਖਣ ਉਪਰੰਤ ਨਿਗਰਾਨ ਇੰਜੀਨੀਅਰ ਜਲੰਧਰ ਰੀਜਨ ਆਪਣੇ ਵਲੋਂ ਪੱਤਰ ਨੂੰ ਸੀਈ 17291/2026- ਮਿਤੀ 2026/02/20 ਰਾਹੀ ਵਿਰਾਸਤੀ ਰਹਿੰਦ-ਖੂੰਹਦ ਦੀ ਮਾਤਰਾ ਲਈ ਦੁਬਾਰਾ ਸਰਵੇ ਕਰਵਾਉਣ ਲਈ ਹੁਕਮ ਜਾਰੀ ਕੀਤੇ ਗਏ ਸੀ। ਜਿਸ ਦੇ ਸਬੰਧ ਵਿਚ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਡੰਪ ਸਾਈਟ ਦਾ ਦੁਬਾਰਾ ਟੋਪੋਗ੍ਰਾਫਿਕਲ ਸਰਵੇਖਣ ਕਰਵਾਇਆ ਹੈ। ਸਰਵੇ ਅਨੁਸਾਰ ਦੁਬਾਰਾ ਤਖਮੀਨਾ 180.68 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਹੈ। ਇਸ ਦੀ ਅਦਾਇਗੀ ਸਬੰਧੀ ਮਤਾ ਵੀ ਪੇਸ਼ ਕੀਤਾ ਜਾਵੇਗਾ।ਇਸੇ ਤਰ੍ਹਾਂ ਤਕਨੀਕੀ ਸ਼ਾਖਾ ਵੱਲੋਂ ਪੰਡੋਰਾ ਮੁਹੱਲਾ ਭਗਤ ਹਜਾਰੇ ਵਾਲੀ ਗਲੀ ਨੇੜੇ ਸਮੀਮ ਟੈਲਰ ਵਿਚ 250 ਫੁੱਟ ਸੀਵਰੇਜ ਪਾਈਪ ਲਾਈਨ ਟੁੱਟ ਜਾਣ ਕਾਰਨ ਇਸ ਸੀਵਰੇਜ ਪਾਈਪ ਲਾਈਨ ਨੂੰ ਦੋਬਾਰਾ ਪਾਉਣ ਬਾਰੇ ਮਤਾ ਪੇਸ਼ ਕੀਤਾ ਜਾਵੇਗਾ। ਇਸ ਕੰਮ ਤੇ ਲਗਭਗ 2.5 ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ। ਇਸ ਕੰਮ ਕਰਵਾਉਣ ਅਤੇ ਖਰਚੇ ਦੀ ਪ੍ਰਵਾਨਗੀ ਹਿੱਤ ਰਿਪੋਰਟ ਪੇਸ਼ ਕੀਤੀ ਜਾਵੇਗੀ।ਤਕਨੀਕੀ ਸ਼ਾਖਾ ਕਿ ਦਫਤਰ ਉਪ ਮੰਡਲ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਉਪ ਮੰਡਲ ਨਵਾਂਸ਼ਹਿਰ ਵੱਲੋਂ ਆਪਣੇ ਪੱਤਰ ਨੂੰ ਵਿਕਾਸ ਯੋਜਨਾ ਕਮਿਸ਼ਨ ਦੀ ਹੋਈ ਮੀਟਿੰਗ ਵਿਚ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਉੱਚ ਅਧਿਕਾਰੀ ਹਾਜ਼ਰ ਸਨ।