ਓਪਨ ਬਾਡੀ ਬਿਲਡਿੰਗ ਚੈਪੀਅਨਸ਼ਿਪ 5 ਨੂੰ
ਓਪਨ ਬਾਡੀ ਬਿਲਡਿੰਗ ਚੈਪੀਅਨਸ਼ਿੱਪ 5 ਨੂੰ
Publish Date: Thu, 02 Apr 2026 04:10 PM (IST)
Updated Date: Fri, 03 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਸਮਾਜ-ਸੇਵੀ ਗੁਰਦੀਪ ਸਿੰਘ ਸੋਨੂੰ ਸ਼ਿਵਾਲਿਕ ਬਲਾਚੌਰ ਤੇ ਸਤਨਾਮ ਸਿੰਘ ਭਾਰਟਾ ਵਾਈਸ ਪ੍ਰਧਾਨ ਪੰਜਾਬ ਬਾਡੀ ਬਿਲਡਿੰਗ ਐਸੋਸੀਏਸ਼ਨ ਨੇ ਬਲਾਚੌਰ ਵਿਖੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਜੋੜ ਕੇ ਤੰਦਰੁਸਤ ਸਰੀਰ ਦੇ ਮਾਲਕ ਬਣਾਉਣ ਲਈ ਐੱਸਆਰ ਅਤੇ ਜੇਆਰ ਬਾਡੀ ਬਿਲਡਿੰਗ ਚੈਪੀਅਨਸ਼ਿਪ ਦੇ ਸਾਂਝੇ ਸਹਿਯੋਗ ਨਾਲ ਓਪਨ ਬਾਡੀ ਬਿਲਡਿੰਗ ਚੈਪੀਅਨਸ਼ਿੱਪ ਮੁਕਾਬਲੇ ਦਾ 5 ਅਪ੍ਰੈਲ ਦਿਨ ਐਤਵਾਰ ਨੂੰ ਜਥੇਦਾਰ ਫਾਰਮ ਐਂਡ ਰਿਜੋਰਟ ਝੰਡੇਵਾਲ ਰੋਡ ਰਾਹੋਂ ਵਿਖੇ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਚੈਪੀਅਨਸ਼ਿਪ ਸ਼ਾਮ 4 ਵਜੇ ਤੋਂ ਸ਼ੁਰੂ ਹੋ ਕੇ ਰਾਤ 10 ਵਜੇ ਤੱਕ ਚੱਲੇਗੀ। ਜਿਸ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉਪਰ ਆਉਣ ਵਾਲੇ ਨੌਜਵਾਨਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਬਾਡੀ ਬਿਲਡਿੰਗ ਨਾਲ ਸਬੰਧਤ ਨੌਜਵਾਨਾਂ ਨੂੰ ਮੁਕਾਬਲੇ ਦੀ ਇਸ ਪ੍ਰਤੀਯੋਗਤਾ ਵਿਚ ਵਧ-ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।