ਮਹਿੰਦਰਾ 207 ਤੇ ਮੋਟਰਸਾਈਕਲ ਦੀ ਟੱਕਰ, 1 ਜ਼ਖਮੀ
ਮਹਿੰਦਰਾ 207 ਅਤੇ ਮੋਟਰਸਾਇਕਲ ਦੀ ਟੱਕਰ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ
Publish Date: Thu, 19 Mar 2026 06:24 PM (IST)
Updated Date: Fri, 20 Mar 2026 04:11 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਵਾਂਸ਼ਹਿਰ-ਬੰਗਾ ਮੁੱਖ ਮਾਰਗ ਤੇ ਫੋਕਲ ਪੁਆਇੰਟ ਲਾਗੇ ਇਕ ਮਹਿੰਦਰਾ 207 ਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਅਧੀਨ ਆਉਂਦੇ ਨਵਾਂਸ਼ਹਿਰ-ਬੰਗਾ ਮੁੱਖ ਮਾਰਗ ਤੇ ਇਕ ਮਹਿੰਦਰਾ ਪਿੱਕ ਅੱਪ 207 ਅਤੇ ਬਜਾਜ ਮੋਟਰਸਾਈਕਲ ਦੀ ਟੱਕਰ ’ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅੱਪ ਗੱਡੀ ਨੰਬਰ ਪੀਬੀ 32 ਐੱਚ 9410, ਜੋ ਕਿ ਖੰਡ ਦੀਆਂ ਬੋਰੀਆਂ ਲੈ ਕੇ ਫੋਕਲ ਪੁਆਇੰਟ ਨੇੜੇ ਪੁੱਜੀ ਤਾਂ ਇਕ ਬਜਾਜ ਮੋਟਰਸਾਇਕਲ ਨੰਬਰ ਪੀਬੀ 32 ਐੱਕਸ 2070 ਤੇ ਜਿਸ ’ਤੇ ਇਕ ਵਿਅਕਤੀ ਤੇ ਇਕ ਔਰਤ ਸਵਾਰ ਸਨ। ਦੋਵੇਂ ਵਾਹਨਾਂ ਦੀ ਹੋਈ ਟੱਕਰ ਵਿਚ ਮੋਟਰਸਾਈਕਲ ਚਾਲਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਮੋਟਰਸਾਈਕਲ ਸਵਾਰ ਔਰਤ ਸੀਆਈਏ ਸਟਾਫ ਨਵਾਂਸ਼ਹਿਰ ਵਿਖੇ ਬਤੌਰ ਮੁਲਾਜ਼ਮ ਸੇਵਾ ਨਿਭਾਅ ਰਹੀ ਹੈ, ਜੋ ਕਿ ਆਪਣੇ ਕੰਮ ਵੱਲ ਜਾ ਰਹੀ ਸੀ ਕਿ ਇਹ ਭਾਣਾ ਵਾਪਰ ਗਿਆ। ਉਧਰ ਪੁਲਿਸ ਨੇ ਦੋਹਾਂ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।