ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ
ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ
Publish Date: Thu, 08 Jan 2026 05:00 PM (IST)
Updated Date: Fri, 09 Jan 2026 04:04 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਬੀਤੀ ਰਾਤ ਇਕ ਟਰੱਕ ਨੰਬਰ ਐੱਚਪੀ 65-8785 ਜਿਸ ਨੂੰ ਰਾਜ ਕੁਮਾਰ ਪੁੱਤਰ ਕਿਸਨੂੰ ਕੁਮਾਰ ਵਾਸੀ ਨੇਹਰੀ ਬਿਲਾਸਪੁਰ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ। ਇਹ ਰੋਪੜ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ। ਆਸਰੋਂ ਹਾਈਟੈਕ ਨਾਕਾ ਕਰਾਸ ਕਰਕੇ ਇਹ ਆਪਣੇ ਟਰੱਕ ਨੂੰ ਸੜਕ ਦੀ ਇਕ ਸਾਈਡ ਖੜ੍ਹਾ ਕਰਕੇ ਹਾਈਟੈਕ ਦੇ ਮੁਲਾਜ਼ਮਾਂ ਪਾਸੋਂ ਰਸਤਾ ਪੁੱਛਣ ਲਈ ਆ ਰਿਹਾ ਸੀ। ਉਸ ਦੇ ਨਾਲ ਟਰੱਕ ਵਿਚ ਉਸ ਦਾ ਭਰਾ ਵੀ ਸਵਾਰ ਸੀ। ਜਦੋਂ ਉਹ ਆਪਣੇ ਪਿੰਡ ਟਰੱਕ ਚੋਂ ਉਤਰ ਕੇ ਆ ਰਿਹਾ ਸੀ ਤਾਂ ਰੋਪੜ ਸਾਈਡ ਤੋਂ ਇਕ ਟਰੱਕ ਨੰਬਰ ਪੀਬੀ 65 ਬੀਜੀ 5402 ਜਿਸ ਨੂੰ ਕੁਲਦੀਪ ਸਿੰਘ ਪੁੱਤਰ ਨੰਦ ਲਾਲ ਚੀਮਾ ਵਾਸੀ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ। ਸੰਘਣੀ ਧੁੰਦ ਹੋਣ ਕਰਕੇ ਰਾਜ ਕੁਮਾਰ ਦਾ ਪਤਾ ਨਹੀਂ ਲੱਗਿਆ ਅਤੇ ਉਹ ਟਰੱਕ ਦੇ ਹੇਠ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਐੱਸਐੱਸਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਉਸ ਜ਼ਖਮੀ ਡਰਾਈਵਰ ਨੂੰ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ ਅਤੇ ਪੁਲਿਸ ਚੌਂਕੀ ਆਸਰੋਂ ਨੂੰ ਸੂਚਨਾ ਦੇ ਦਿੱਤੀ। ਪੁਲਿਸ ਚੌਂਕੀ ਆਸਰੋਂ ਦੇ ਇੰਚਾਰਜ ਨੇ ਸਿਵਲ ਹਸਪਤਾਲ ਰੋਪੜ ਜਾ ਕੇ ਡਾਕਟਰ ਪਾਸੋਂ ਜਾਣਕਾਰੀ ਲਈ ਤਾਂ ਉਨ੍ਹਾਂ ਦੱਸਿਆ ਕਿ ਜ਼ਖਮੀ ਡਰਾਈਵਰ ਦੇ ਭਰਾ ਦੇ ਕਹਿਣ ਤੇ ਉਸ ਨੂੰ ਬਿਲਾਸਪੁਰ ਹਿਮਾਚਲ ਪ੍ਰਦੇਸ਼ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਕਿ ਉਸ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਚੌਂਕੀ ਆਸਰੋਂ ਇੰਚਾਰਜ ਏਐੱਸਆਈ ਸਿਕੰਦਰਪਾਲ ਇਸ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।