9.89 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
9.89 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Publish Date: Sun, 01 Mar 2026 05:59 PM (IST)
Updated Date: Mon, 02 Mar 2026 04:08 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਵਿਅਕਤੀ ਨੂੰ 9.89 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਦੇ ਐੱਸਆਈ ਬਲਵੀਰ ਰਾਮ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਕਸਬਾ ਔੜ ਤੋਂ ਪਿੰਡ ਸਾਹਲੋਂ ਤੋਂ ਪਿੰਡ ਘਟਾਰੋਂ ਨਹਿਰ ਸੂਆ ਤੋਂ ਪਿੰਡ ਮਹਿਰਮਪੁਰ ਨੂੰ ਜਾ ਰਹੇ ਸੀ ਤਾਂ ਪਿੰਡ ਘਟਾਰੋਂ ਨੇੜੇ ਟੀ-ਪੁਆਇੰਟ ਪਿੰਡ ਮਹਿਰਮਪੁਰ ਤੋਂ ਥੋੜ੍ਹਾ ਪਿੱਛੇ ਸੜਕ ਕਿਨਾਰੇ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਕਾਹਲੀ ਨਾਲ ਆਪਣੇ ਪਹਿਨੇ ਹੋਏ ਗਰੇਅ ਪਜਾਮੇ ਦੀ ਖੱਬੀ ਜੇਬ ’ਚੋਂ ਪਾਰਦਰਸ਼ੀ ਲਿਫਾਫੀ ਕੱਢ ਕੇ ਨਜ਼ਦੀਕ ਹੀ ਸੜਕ ਕਿਨਾਰੇ ਘਾਹ ਫੂਸ ’ਚ ਸੁੱਟ ਦਿੱਤੀ ਅਤੇ ਤੇਜ਼ ਕਦਮੀ ਪਿਛੇ ਨੂੰ ਮੁੜ ਪਿਆ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ। ਜਿਸਨੇ ਆਪਣਾ ਸੁਲੱਖਣ ਰਾਮ ਪੁੱਤਰ ਚੰਨਣ ਰਾਮ ਵਾਸੀ ਲੰਗੜੋਆ ਦੱਸਿਆ ਉਸ ਵੱਲੋਂ ਸੁੱਟੀ ਪਾਰਦਰਸ਼ੀ ਲਿਫਾਫੀ ਵਿਚੋਂ 9.89 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।