30 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
30 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Publish Date: Sun, 01 Mar 2026 06:00 PM (IST)
Updated Date: Mon, 02 Mar 2026 04:08 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਵਿਅਕਤੀ ਨੂੰ 30 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਮੋਹਨ ਲਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਰਾਹੋਂ ਤੋਂ ਘੱਕੇਵਾਲ ਰੋਡ ਹੁੰਦੇ ਹੋਏ ਨਹਿਰ ਦੇ ਨਾਲ-ਨਾਲ ਗੁਰੂ ਨਾਨਕ ਪੁਰਾ ਸਾਇਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਰੇਲਵੇ ਲਾਇਨ ਕਰਾਸ ਕਰਕੇ ਥੋੜਾ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿੱਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਆਉਂਦੀ ਦੇਖ ਕੇ ਘਬਰਾ ਕੇ ਆਪਣੇ ਪਹਿਨੇ ਹੋਏ ਪਜਾਮੇ ਦੀ ਖੱਬੀ ਜੇਬ ਵਿਚੋਂ ਆਪਣੇ ਖੱਬੇ ਹੱਥ ਨਾਲ ਇਕ ਪਾਰਦਰਸ਼ੀ ਮੋਮੀ ਲਿਫਾਫੀ ਵਜ਼ਨਦਾਰ ਕੱਢ ਕੇ ਆਪਣੇ ਖੱਬੇ ਹੱਥ ਸੜਕ ਦੇ ਕਿਨਾਰੇ ਘਾਹ ਫੂਸ ਵੱਲ ਸੁੱਟ ਦਿੱਤਾ ਤੇ ਆਪ ਪਿੱਛੇ ਨੂੰ ਮੁੜ ਕੇ ਤੇਜ ਕਦਮੀ ਚੱਲਣ ਲੱਗਾ ਤਾਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਨਾਂ-ਪਤਾ ਪੁਛਿਆ। ਉਸ ਨੇ ਆਪਣਾ ਨਾਂ ਜਸਕਰਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕਾਹਲੋਂ ਦੱਸਿਆ। ਉਸ ਵੱਲੋਂ ਸੁੱਟੀ ਮੋਮੀ ਪਾਰਦਰਸ਼ੀ ਲਿਫਾਫੀ ਕੋਲ ਜਾ ਕੇ ਦੇਖਿਆ ਤੇ ਲਿਫਾਫੀ ’ਚੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।