2.97 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
2.97 ਗ੍ਰਾਮ ਹੈਰੋਇੰਨ ਸਮੇਤ ਇਕ ਵਿਅਕਤੀ ਕਾਬੂ
Publish Date: Fri, 10 Apr 2026 05:14 PM (IST)
Updated Date: Sat, 11 Apr 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਵਿਅਕਤੀ ਨੂੰ 2.97 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਔੜ ਦੇ ਐੱਸਆਈ ਹੁਸਨ ਲਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਗੜੁਪੜ, ਔੜ ਤੋਂ ਹੁੰਦੇ ਹੋਏ ਨਹਿਰੀ ਪੁਲ ਤੋਂ ਮੱਲਾ ਬੇਦੀਆਂ ਨੂੰ ਜਾ ਰਹੇ ਸੀ, ਜਦ ਪੁਲਿਸ ਪਾਰਟੀ ਪੁਲੀ ਸੂਆ ਮੱਲਾਬੇਦੀਆਂ ਤੋਂ ਕਰੀਬ 20 ਕਰਮ ਪਿੱਛੇ ਸੀ ਤਾਂ ਪਿੰਡ ਗੜੁਪੜ ਸਾਈਡ ਵੱਲੋਂ ਸਾਹਮਣੇ ਤੋਂ ਪੱਕੀ ਸੜਕੇ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣੇ ਸੱਜੇ ਹੱਥ ਸੂਏ ਦੇ ਨਾਲ ਨਾਲ ਲੱਦੜ ਗੋਤ ਜਠੇਰੇ ਵੱਲ ਨੂੰ ਅੱਗਾ ਪਿੱਛਾ ਦੇਖਦਾ ਹੋਇਆ ਤੇਜ਼ ਕਦਮੀ ਤੁਰ ਪਿਆ, ਜਿਸ ਨੂੰ ਸ਼ੱਕ ਪੈਣ ’ਤੇ ਕਾਬੂ ਕੀਤਾ। ਉਸ ਨੇ ਆਪਣੇ ਸੱਜੇ ਹੱਥ ਵਿਚ ਫੜੀ ਮੋਮੀ ਲਿਫਾਫੀ ਵਜ਼ਨਦਾਰ ਥੱਲੇ ਸੁੱਟ ਦਿੱਤੀ। ਇਸ ਵਿਅਕਤੀ ਨੇ ਆਪਣਾ ਨਾਂ ਬਲਵੀਰ ਪੁੱਤਰ ਸੋਹਣ ਲਾਲ ਵਾਸੀ ਬਖਲੌਰ ਦੱਸਿਆ। ਸਬ-ਇੰਸਪੈਕਟਰ ਹੁਸਨ ਲਾਲ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਲਜ਼ਮ ਵੱਲੋਂ ਸੁੱਟੀ ਪਾਰਦਰਸ਼ੀ ਲਿਫਾਫੀ ’ਚੋਂ 2.97 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।