15 ਨਸ਼ੀਲੀਆੰ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
15 ਨਸ਼ੀਲੀਆੰ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Publish Date: Sat, 28 Mar 2026 03:54 PM (IST)
Updated Date: Sat, 28 Mar 2026 03:56 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 15 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਵਿਖੇ ਦਰਜ ਮਾਮਲੇ ਅਨੁਸਾਰ ਐੱਸਐੱਚਓ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਏਐੱਸਆਈ ਮੋਹਨ ਲਾਲ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਰਾਹੋਂ ਤੋਂ ਘੱਕੇਵਾਲ ਰੋਡ ਹੁੰਦੇ ਹੋਏ, ਉਪਲ ਫਾਰਮ ਹੋ ਕੇ ਰਾਹੋਂ-ਨਵਾਂਸ਼ਹਿਰ ਮੇਨ ਰੋਡ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਨੇੜੇ ਰਜੈਂਸੀ ਪਾਰਕ ਰਾਹੋਂ ਪੁੱਜੀ ਤਾਂ ਗੱਡੀ ਦੀ ਚਲਦੀਆਂ ਲਾਈਟਾਂ ਵਿਚ ਸਾਹਮਣੇ ਰਾਹੋਂ-ਨਵਾਂਸ਼ਹਿਰ ਮੇਨ ਰੋਡ ਵੱਲੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਆਪਣੇ ਨਜਦੀਕ ਆਉਂਦੇ ਦੇਖ ਕੇ ਘਬਰਾ ਕੇ ਆਪਣੇ ਪਹਿਣੇ ਹੋਏ ਪਜਾਮਾ ਲੋਅਰ ਦੀ ਖੱਬੀ ਜੇਬ ਵਿੱਚੋਂ ਆਪਣੇ ਖੱਬੇ ਹੱਥ ਨਾਲ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਆਪਣੇ ਖੱਬੇ ਪਾਸੇ ਸੜਕ ਕਿਨਾਰੇ ਘਾਹ ਫੂਸ ਪਰ ਸੁੱਟ ਦਿੱਤੀ ਅਤੇ ਆਪ ਹਨੇਰੇ ਦਾ ਫਇਦਾ ਚੁੱਕਦੇ ਹੋਇਆ ਪਿਛਾਅ ਨੂੰ ਮੁੜ ਪਿਆ। ਜਿਸ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕੀਤਾ। ਜਿਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜੋਗਿੰਦਰ ਸਿੰਘ ਵਾਸੀ ਮੁੱਹਲਾ ਰਾਜਪੂਤਾਂ ਰਾਹੋਂ ਦੱਸਿਆ।।ਉਸ ਵੱਲੋਂ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਚੁੱਕ ਕੇ ਚੈਕ ਕੀਤਾ ਤਾਂ ਲਿਫਾਫੀ ਵਿਚੋਂ 15 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ।