6 ਗ੍ਰਾਮ ਹੈਰੋਇਨ ਨਾਲ ਔਰਤ ਸਣੇ 2 ਕਾਬੂ
6 ਗ੍ਰਾਮ ਹੈਰੋਇਨ ਸਣੇ ਇਕ 1 ਵਿਅਕਤੀ ਅਤੇ 1 ਔਰਤ ਕਾਬੂ
Publish Date: Thu, 08 Jan 2026 04:54 PM (IST)
Updated Date: Fri, 09 Jan 2026 04:03 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਇੱਕ ਔਰਤ ਸਮੇਤ ਦੋ ਜਣਿਆਂ ਨੂੰ ਕੁਲ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਹੈੱਡ ਕਾਂਸਟੇਬਲ ਰਵੀ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਮਹਿੰਦੀਪੁਰ ਬਾਈਪਾਸ ਨੇੜੇ ਕੱਲਰਾਂ ਮੁਹੱਲਾ ਵੱਲੋਂ ਪੈਦਲ ਆ ਰਹੇ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਸੁਖਜਿੰਦਰ ਰਾਮ ਪੁੱਤਰ ਧਰਮਪਾਲ ਵਾਸੀ ਪਿੰਡ ਅਲਾਚੌਰ ਵੱਜੋਂ ਹੋਈ ਹੈ। ਇਸੇ ਤਰ੍ਹਾਂ ਦੁਸਰੇ ਮਾਮਲੇ ਵਿਚ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਹੈੱਡ ਕਾਂਸਟੇਬਲ ਲਖਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਘੱਕੇਵਾਲ ਹੈੱਡ ਨੇੜਿਓਂ ਇਕ ਔਰਤ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਸ ਵੱਲੋਂ ਘਾਹ ਫੂਸ ਵਿਚ ਸੁੱਟੀ ਗਈ ਲਿਫਾਫੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ। ਔਰਤ ਦੀ ਪਛਾਣ ਮਨਜੀਤ ਕੌਰ ਪਤਨੀ ਸਵ. ਬਿਕਰਮਜੀਤ ਵਾਸੀ ਮੁਹੱਲਾ ਤਾਜਪੁਰ ਰਾਹੋਂਂ ਵਜੋਂ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।