ਥਾਰ-ਟੈਂਪੂ ਟੱਕਰ ’ਚ ਇਕ ਦੀ ਮੌਤ, ਥਾਰ ਚਾਲਕ ਖਿਲਾਫ਼ ਮਾਮਲਾ ਦਰਜ਼
ਥਾਰ-ਟੈਂਪੂ ਟੱਕਰ ’ਚ ਇਕ ਦੀ ਮੌਤ, ਥਾਰ ਚਾਲਕ ਖਿਲਾਫ਼ ਮਾਮਲਾ ਦਰਜ਼
Publish Date: Sat, 14 Feb 2026 07:07 PM (IST)
Updated Date: Sun, 15 Feb 2026 04:12 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਪਿੰਡ ਖਟਕੜ ਕਲਾਂ ਵਿਖੇ ਥਾਰ ਅਤੇ ਟੈਂਪੂ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋਣ ਤੇ ਪੁਲਿਸ ਨੇ ਥਾਰ ਚਾਲਕ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਵਿਖੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਟੈਂਪੂ ਚਾਲਕ ਹਰਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਜੱਬੋਵਾਲ ਨੇ ਦੱਸਿਆ ਕਿ ਉਹ 11 ਫਰਵਰੀ ਨੂੰ ਆਪਣੇ ਟੈਂਪੂ ਨੰਬਰੀ ਪੀਸੀਐੱਚ-3005 ਵਿਚ 6 ਸਵਾਰੀਆਂ ਨੂੰ ਲੈ ਕੇ ਬੰਗਾ ਤੋਂ ਨਵਾਂਸ਼ਹਿਰ ਜਾ ਰਿਹਾ ਸੀ, ਜਦੋਂ ਉਹ ਪਿੰਡ ਖਟਕੜ ਕਲਾਂ ਦੇ ਰਾਧਾ ਸੁਆਮੀ ਸਤਸੰਗ ਘਰ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਦੂਜੀ ਸਾਈਡ ਤੋਂ ਆ ਰਹੀ ਥਾਰ ਗੱਡੀ ਨੰਬਰੀ ਪੀਬੀ-16 ਐੱਫ-0092 ਡਿਵਾਈਡਰ ਟੱਪ ਕੇ ਉਸ ਦੇ ਟੈਂਪੂ ਵਿਚ ਵੱਜੀ। ਇਸ ਨਾਲ ਉਹ ਅਤੇ ਟੈਂਪੂ ਵਿਚ ਸਵਾਰ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬੰਗਾ ਵਿਖੇ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਇਕ ਸਵਾਰੀ ਦੀ ਮੌਤ ਹੋ ਗਈ। ਮੁੱਦਈ ਵੱਲੋਂ ਦਿੱਤੇ ਬਿਆਨ ਤੇ ਪੁਲਿਸ ਵੱਲੋਂ ਥਾਰ ਚਾਲਕ ਭੁਪਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗਲੀ ਨੰਬਰ-1, ਸ਼ਿਵਾਲਿਕ ਇਨਕਲੇਵ ਨਵਾਂਸ਼ਹਿਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।।ਹੈੱਡ ਕਾਂਸਟੇਬਲ ਚੰਦਨਦੀਪ ਸਿੰਘ ਅਨੁਸਾਰ ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ।