ਦੋ ਕਾਰਾਂ ਤੇ ਸਕੂਟਰੀ ਦੀ ਟੱਕਰ ’ਚ ਇਕ ਜ਼ਖ਼ਮੀ
ਦੋ ਕਾਰਾਂ ਅਤੇ ਸਕੂਟਰੀ ਦੀ ਟੱਕਰ 'ਚ ਇਕ ਜ਼ਖਮੀ
Publish Date: Wed, 14 Jan 2026 03:26 PM (IST)
Updated Date: Wed, 14 Jan 2026 03:27 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨੈਸ਼ਨਲ ਹਾਈਵੇ ਤੇ ਰੋਪੜ ਸਾਈਡ ਤੋਂ ਬਲਾਚੌਰ ਸਾਈਡ ਨੂੰ ਇਕ ਆਲਟੋ ਕਾਰ, ਜਿਸ ਨੂੰ ਮਨੀਸ਼ ਕੁਮਾਰ ਪੁੱਤਰ ਅਵਤਾਰ ਚੰਦ ਵਾਸੀ ਭਰਥਲਾ ਚਲਾ ਰਿਹਾ ਸੀ, ਨਾਲ ਪਰਮਜੀਤ ਸਿੰਘ ਪੁੱਤਰ ਰਾਮ ਪਾਲ ਵਾਸੀ ਭਰਥਲਾ ਬੈਠਾ ਸੀ। ਸੁਧਾ ਮਾਜਰਾ ਹਾਈਵੇ ਤੇ ਕ੍ਰਾਸ ਕੱਟ ਨੂੰ ਪਾਰ ਕਰਨ ਸਮੇਂ ਉਸ ਦੇ ਅੱਗੇ ਸਕੂਟਰੀਸ, ਜਿਸ ਨੂੰ ਰਜਿੰਦਰ ਸਿੰਘ ਪੁੱਤਰ ਮੇਵਾ ਸਿੰਘ ਪਿੰਡ ਬੀੜ ਸਰਕਾਰ ਚਲਾ ਰਿਹਾ ਸੀ। ਆਲਟੋ ਗੱਡੀ ਸਕੂਟਰੀ ਵਿਚ ਜਾ ਟਕਰਾਈ ਜਿਸ ਕਾਰਨ ਸਕੂਟਰੀ ਚਾਲਕ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਆਲਟੋ ਗੱਡੀ ਅੱਗੇ ਜਾ ਰਹੀ ਮਰੂਤੀ ਕਾਰ ਨਾਲ ਟਕਰਾਅ ਗਈ। ਮਾਰੂਤੀ ਕਾਰ ਨੂੰ ਬੂਟਾ ਸਿੰਘ ਪੁੱਤਰ ਜੋਗੀ ਰਾਮ ਚਲਾ ਰਿਹਾ ਸੀ। ਸਕੂਟਰੀ ਸਵਾਰ ਰਜਿੰਦਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਐੱਸਐੱਸਐੱਫ ਦੀ ਟੀਮ ਨੇ ਪ੍ਰਾਈਵੇਟ ਹਸਪਤਾਲ ਤੋਂ ਫਸਟ ਏਡ ਕਰਵਾ ਕੇ ਗੱਡੀਆਂ ਸੜਕ ਦੇ ਇੱਕ ਪਾਸੇ ਕਰਵਾਈਆਂ ਤੇ ਆਵਾਜਾਈ ਚਾਲੂ ਕਰਵਾ ਦਿੱਤੀ। ਇਸ ਐਕਸੀਡੈਂਟ ਦੀ ਸੂਚਨਾ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ ਗਈ ਹੈ।