80 ਗ੍ਰਾਮ ਗਾਂਜੇ ਸਮੇਤ ਇਕ ਕਾਬੂ
80 ਗ੍ਰਾਮ ਗਾਂਜੇ ਸਮੇਤ ਇਕ ਕਾਬੂ
Publish Date: Fri, 06 Mar 2026 06:49 PM (IST)
Updated Date: Sat, 07 Mar 2026 04:10 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਵੱਲੋਂ ਇਕ ਨੌਜਵਾਨ ਨੂੰ ਗਾਂਜੇ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ। ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਰਾਮ ਸ਼ਾਹ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸੰਬੰਧੀ ਗਸ਼ਤ ਦੌਰਾਨ ਥਾਣਾ ਕਾਠਗੜ੍ਹ ਤੋਂ ਪਿੰਡ ਜਗਤੇਵਾਲ ਵੱਲ ਨੂੰ ਜਾ ਰਹੇ ਸਨ ਅਤੇ ਜਦੋਂ ਉਹ ਪਿੰਡ ਜਗਤੇਵਾਲ ਦੀ ਖੱਡ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਸਾਹਮਣੇ ਤੋਂ ਇਕ ਨੌਜਵਾਨ ਨੂੰ ਦੇਖਿਆ, ਜਿਹੜਾ ਇਕ ਪਾਰਦਰਸ਼ੀ ਲਿਫਾਫੀ ਸੁੱਟ ਕੇ ਪਿੱਛੇ ਮੁੜਨ ਲੱਗਾ ਸੀ ਪਰ ਉਸ ਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਹਿਤੇਸ਼ ਪੁੱਤਰ ਵਾਸੁਦੇਵ ਵਾਸੀ ਪਿੰਡ ਬਾਹਮਣ ਮਾਜਰਾ ਥਾਣਾ ਸਰਹਿੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਾਲ ਵਾਸੀ ਪਿੰਡ ਆਸਰੋਂ ਦੱਸਿਆ। ਜਦੋਂ ਪੁਲਿਸ ਨੇ ਉਸ ਵੱਲੋਂ ਸੁੱਟੀ ਲਿਫਾਫੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 80 ਗ੍ਰਾਮ ਗਾਂਜਾ ਬਰਾਮਦ ਹੋਇਆ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।