40 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਕਾਬੂ
40 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Publish Date: Sun, 11 Jan 2026 06:03 PM (IST)
Updated Date: Mon, 12 Jan 2026 04:12 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਪਲਿਸ ਨੇ 40 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਸਐੱਚਓ ਰੁਬਨੀਵ ਸਿੰਘ ਨੇ ਦੱਸਿਆ ਕਿ ਏਐੱਸਆਈ ਅਮਰਜੀਤ ਕੌਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਪੁਲਿਸ ਚੌਕੀ ਜਾਡਲਾ ਤੋੰ ਹੁੰਦੇ ਹੋਏ ਚਰਾਣ ਹੈੱਡ ਤੋਂ ਪਿੰਡ ਦੁਪਾਲਪਰ ਸਾਈਡ ਨੂੰ ਜਾ ਰਹੇ ਸੀ। ਤਾਂ ਪਿੰਡ ਨਹਿਰ ਪੁਲ ਦੇ ਪਾਸ ਬਣੇ ਅੱਡਾ ਮਝੂਰ ਪੁੱਜੀ ਤਾਂ ਇੱਕ ਨੌਜਵਾਨ ਬੱਸ ਅੱਡਾ ਦੀ ਬਣੀ ਸ਼ੈੱਡ ਵਿਚ ਬੈਠਾ ਦਿਖਾਈ ਦਿੱਤਾ, ਜੋ ਸਾਹਮਣੇ ਤੋਂ ਆਉਂਦੀ ਪੁਲਿਸ ਦੀ ਗੱਡੀ ਵਿਚ ਬੈਠੇ ਵਰਦੀਧਾਰੀ ਪੁਲਿਸ ਮੁਲਾਜਮਾਂ ਨੂੰ ਦੇਖ ਕੇ ਘਬਰਾ ਗਿਆ ਤੇ ਸ਼ੈੱਡ ਅੰਦਰੋਂ ਹੇਠਾ ਉੱਤਰ ਕੇ ਯਕਦਮ ਆਪਣੇ ਖੱਬੇ ਹੱਥ ਵਿਚ ਫੜੀ ਪਾਰਦਰਸ਼ੀ ਲਿਫਾਫੀ ਨੂੰ ਹੇਠਾ ਨੂੰ ਸੁੱਟ ਕੇ ਕਾਹਲੀ-ਕਾਹਲੀ ਨਾਲ ਖਿਸਕਣ ਲੱਗਾ, ਜਿਸ ਨੂੰ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਲਵਪ੍ਰੀਤ ਰਾਮ ਉਰਫ ਸੋਨੂੰ ਪੁੱਤਰ ਲੇਟ ਜਗਤਾਰ ਵਾਸੀ ਪਿੰਡ ਰਾਮਗੜ੍ਹ ਦੱਸਿਆ, ਜਿਸ ਵੱਲੋ ਸੁੱਟੀ ਹੋਈ ਪਾਰਦਰਸੀ ਲਿਫਾਫੀ ’ਚੋਂ ਕੁੱਲ 40 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।