ਵੱਖ-ਵੱਖ ਥਾਵਾਂ ਤੋਂ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਕਾਬੂ
36 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Publish Date: Thu, 15 Jan 2026 07:00 PM (IST)
Updated Date: Fri, 16 Jan 2026 04:10 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਵਿਅਕਤੀ ਨੂੰ 36 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਵਿਖੇ ਦਰਜ਼ ਮਾਮਲੇ ਅਨੁਸਾਰ ਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਉਰਫ ਗੋਪੀ ਪੁੱਤਰ ਸੋਮਨਾਥ ਵਾਸੀ ਰਟੈਂਡਾ ਨੂੰ 36 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਂਸਲ ਕੀਤੀ ਹੈ। ਐੱਸਆਈ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਚੁਰੱਸਤਾ ਸ਼ੁਕਾਰਾਂ ਕੱਟ ਕੇ ਪੁੱਜੀ ਤਾਂ ਸ਼ੁਕਾਰਾਂ ਵੱਲ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਕਿ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਕੇ ਆਪਣੀ ਪਹਿਨੇ ਰੈਡੀਮੇਡ ਪਜਾਮਾ ਦੀ ਅਗਲੀ ਸੱਜੀ ਜੇਬ ਵਿਚੋਂ ਇਕ ਪਾਰਦਰਸ਼ੀ ਵਜ਼ਨਦਾਰ ਮੋਮੀ ਲਿਫਾਫੀ ਆਪਣੇ ਖੱਬੇ ਹੱਥ ਨਾਲ ਕੱਢ ਕੇ ਖੱਬੇ ਹੱਥ ਸੜਕ ਕਿਨਾਰੇ ਘਾਹ ਫੂਸ ਵਿਚ ਸੁੱਟ ਕੇ ਪਿਛਾਹ ਵੱਲ ਤੇਜ ਕਦਮੀ ਤੂਰ ਪਿਆ। ਜਿਸ ਨੂੰ ਕਾਬੂ ਕਰਕੇ ਨਾਂਅ ਪਤਾ ਪੁਛਿਆ। ਉਸ ਪਾਸੋਂ 36 ਨਸ਼ੀਲਾਂ ਗੋਲੀਆਂ ਬ੍ਰਾਮਦ ਹੋਣ ਤੇ ਪੁਲਿਸ ਨੇ ਐਨਡੀਪੈੱਸ ਐਕਟ ਹਿਤ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਪੁਲਿਸ ਨੇ 35 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਸੰਦੀਪ ਸਿੰਘ ਨੇ ਜਸਪ੍ਰੀਤ ਕੁਮਾਰ ਉਰਫ ਸੋਨੂੰ ਪੁੱਤਰ ਮੋਹਨ ਲਾਲ ਵਾਸੀ ਰਟੈਂਡਾ ਨੂੰ 35 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਏਐੱਸਆਈ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਮੁਕੰਦਪੁਰ ਤੋਂ ਲਿੰਕ ਸੜਕ ਚੱਕਦਾਨਾ ਵੱਲ ਤੋਂ ਸ਼ੁਕਾਰ ਪਿੰਡ ਹੋ ਕੇ ਪਿੰਡ ਰਟੈਂਡਾ ਵੱਲ ਜਾ ਰਹੇ ਸੀ ਤਾਂ ਬੇ ਅਬਾਦ ਪੁਰਾਣਾ ਪਸ਼ੂ ਹਸਪਤਾਲ ਸਾਹਮਣੇ ਪੁੱਜੇ ਤਾਂ ਇਕ ਨੌਜਵਾਨ ਪੱਕੀ ਲਿੰਗ ਰੋਡ ਤੇ ਪੈਦਲ ਚੜ੍ਹਿਆ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਆਪਣੀ ਪਹਿਨੇ ਹੋਏ ਪਜਾਮੇ ਦੀ ਜੇਬ ਵਿਚੋਂ ਇਕ ਵਜ਼ਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਸੜਕ ਕਿਨਾਰੇ ਕੱਚੀ ਜਗ੍ਹਾ ਸੁੱਟ ਦਿੱਤਾ ਅਤੇ ਆਪ ਪਿਛਾਂਹ ਨੂੰ ਤੇਜ ਕਦਮੀ ਤੁਰ ਪਿਆ। ਉਸ ਵੱਲੋਂ ਸੁੱਟੀ ਲਿਫਾਫੀ ਵਿਚੋਂ 35 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।