3.12 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
3.12 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Publish Date: Sat, 17 Jan 2026 05:06 PM (IST)
Updated Date: Sun, 18 Jan 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 3.12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਦੇ ਐੱਚਸੀ ਸੰਦੀਪ ਕੁਮਾਰ ਨੇ ਜੋਗ ਰਾਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੋਟ ਰਾਂਝਾ ਨੂੰ 3.12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐੱਚਸੀ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਰਾਹੋਂ ਤੋਂ ਰਾਹੋਂ-ਮਾਛੀਵਾੜਾ ਰੋਡ ਹੋ ਕੇ ਪਿੰਡ ਰਤਨਾਣਾ ਸਾਈਡ ਨੂੰ ਜਾ ਰਹੀ ਸੀ ਤਾਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯਕਦਮ ਘਬਰਾ ਕੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ’ਚੋਂ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਆਪਣੀ ਖੱਬੀ ਸਾਈਡ ਸੜਕ ਕਿਨਾਰੇ ਕੱਚੇ ਪਰ ਸੁੱਟ ਦਿੱਤੀ ਤੇ ਆਪ ਪਿਛਾਹ ਨੂੰ ਮੁੜ ਕੇ ਖਿਸਕਣ ਲੱਗਾ, ਜਿਸ ਨੂੰ ਕਾਬੂ ਕਰ ਕੇ ਉਸ ਦਾ ਨਾਂ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਜੋਗਰਾਜ ਸਿੰਘ ਦੱਸਿਆ। ਪੁਲਿਸ ਨੇ ਉਸ ਵੱਲੋਂ ਸੁੱਟੀ ਲਿਫਾਫੀ ’ਚੋਂ 3.12 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਕਸ ਨਸ਼ਾ ਕਰਦਿਆਂ ਇਕ ਕੀਤਾ ਕਾਬੂ ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਨਸ਼ਾ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਬਲਾਚੌਰ ਦੇ ਏਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਕਮਲ ਕੁਮਾਰ ਉਰਫ ਕਾਲਾ ਪੁੱਤਰ ਸੱਤਪਾਲ ਵਾਸੀ ਪਿੰਡ ਸਾਹਿਬਾ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਏਐੱਸਆਈ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਰੁੜਕੀ ਕਲਾਂ ਤੋਂ ਸ਼ਮਸ਼ਾਨਘਾਟ ਲੰਘ ਕੇ ਕੱਚਾ ਰਸਤਾ ਖਾਨਪੁਰ ਕੁੱਲੇਵਾਲ ਪਾਸ ਪੁੱਜੀ ਤਾਂ ਕੱਚੇ ਰਸਤੇ ’ਤੇ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ, ਜੋ ਫੁਆਇਲ ਪੇਪਰ ’ਤੇ ਕੋਈ ਨਸ਼ੀਲੀ ਚੀਜ਼ ਰੱਖ ਕੇ ਉਸ ਦੇ ਥੱਲੇ ਆਪਣੇ ਹੱਥ ’ਚ ਫੜੀ ਮਾਚਿਸ ਨਾਲ ਤੀਲੀਆਂ ਨੂੰ ਜਲਾ ਕੇ ਸੇਕ ਰਿਹਾ ਸੀ ਤੇ ਉਸ ’ਚੋਂ ਨਿਕਲ ਰਹੇ ਧੂੰਏਂ ਨੂੰ ਨੋਟ ਦਾ ਪਾਈਪ ਬਣਾ ਕੇ ਸੁੱਘ ਰਿਹਾ ਸੀ। ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਉਸ ਦਾ ਨਾਂ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਕਮਲ ਕੁਮਾਰ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।