ਪਾਬੰਦੀਸ਼ੁਦਾ 30 ਗੋਲ਼ੀਆਂ ਸਮੇਤ ਇਕ ਕਾਬੂ
ਨਸ਼ੇ ਦੀਆਂ 30 ਗੋਲੀਆਂ ਸਮੇਤ ਇਕ ਕਾਬੂ
Publish Date: Thu, 01 Jan 2026 03:55 PM (IST)
Updated Date: Fri, 02 Jan 2026 04:03 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਵੱਲੋਂ ਇਕ ਵਿਅਕਤੀ ਨੂੰ ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਵਿਖੇ ਦਰਜ ਮਾਮਲੇ ਅਨੁਸਾਰ ਪੁਲਿਸ ਚੌਕੀ ਸ਼ੇਖਾਂ ਮਜਾਰਾ ਦੇ ਇੰਚਾਰਜ ਹੈੱਡ ਕਾਂਸਟੇਬਲ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਰਾਹੋਂ-ਨਵਾਂਸ਼ਹਿਰ ਰੋਡ ਤੋਂ ਪਿੰਡ ਛੋਕਰਾਂ ਵੱਲ ਨੂੰ ਜਾ ਰਹੇ ਸਨ। ਤਾਂ ਉਨ੍ਹਾਂ ਸਾਹਮਣੇ ਤੋਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਦੇਖਿਆ, ਜਿਹੜਾ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੇ ਪਹਿਨੇ ਹੋਏ ਪਜਾਮੇ ਦੀ ਜੇਬ ’ਚੋਂ ਇਕ ਲਿਫਾਫੀ ਸੁੱਟ ਕੇ ਪਿੱਛੇ ਨੂੰ ਖਿਸਕਣ ਲੱਗਾ ਸੀ ਪਰ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਣ ਤੇ ਉਸ ਨੇ ਆਪਣਾ ਨਾਂ ਸੁਖਦੇਵ ਉਰਫ ਸੁੱਖਾ ਉਰਫ ਫਿੱਡਾ ਪੁੱਤਰ ਬਹਾਦਰ ਵਾਸੀ ਨੇੜੇ ਅੰਬੇਡਕਰ ਪਾਰਕ, ਮੁਹੱਲਾ ਮੀਚਗਰਾਂ ਰਾਹੋਂ ਦੱਸਿਆ। ਤਲਾਸ਼ੀ ਦੌਰਾਨ ਉਸ ਵੱਲੋਂ ਸੁੱਟੀ ਲਿਫਾਫੀ ’ਚੋਂ ਕੁੱਲ 30 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਪੁਲਿਸ ਨੇ ਸੁਖਦੇਵ ਉਰਫ ਸੁੱਖਾ ਉਰਫ਼ ਫਿੱਡਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।