3 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
3 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Publish Date: Sun, 11 Jan 2026 04:33 PM (IST)
Updated Date: Mon, 12 Jan 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਨੌਜਵਾਨ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਵਿਖੇ ਦਰਜ਼ ਮਾਮਲੇ ਅਨੁਸਾਰ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਮਜਾਰੀ ਤੋਂ ਪਿੰਡ ਗੋਸਲਾਂ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਟੀ ਪੁਆਇੰਟ ਪਿੰਡ ਗੋਸਲ ਪਾਸ ਪੁੱਜੀ। ਤਾਂ ਸੂਏ ਵਾਲੀ ਸਾਈਡ ਦਰਖੱਤ ਦੇ ਥੱਲੇ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਗੱਡੀ ਦੀਆਂ ਲਾਈਟਾਂ ਵਿਚ ਆਪਣੀ ਪਹਿਨੇ ਹੋਏ ਕਾਲੇ ਰੰਗ ਦੇ ਪਜਾਮੇ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਵਜ਼ਨਦਾਰ ਦਰਖੱਤ ਪਾਸ ਘਾਹ ਫੂਸ ਵਿਚ ਸੁੱਟ ਦਿੱਤੀ ਅਤੇ ਅੱਗੇ ਨੂੰ ਤੇਜ਼ ਕਦਮੀ ਹੋ ਤੁਰਿਆ। ਪੁਲਿਸ ਨੇ ਨੌਜਵਾਨ ਨੂੰ ਕਾਬੂ ਕੀਤਾ। ਪੁੱਛ ਗਿੱਛ ਦੌਰਾਨ ਉਸ ਨੇ ਆਪਣਾ ਨਾਮ ਪਵਨ ਗੋਸਲ ਪੱਤਰ ਪਰਮਜੀਤ ਗੋਸਲ ਵਾਸੀ ਪਿੰਡ ਗੋਸਲ ਦੱਸਿਆ।। ਪਵਨ ਗੋਸਲ ਵੱਲੋਂ ਸੁੱਟੀ ਹੋਈ ਪਾਰਦਰਸ਼ੀ ਲਿਫਾਫੀ ਵਿਚੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।