ਨਵੇਂ ਸਾਲ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਇਆ
ਨਵੇਂ ਸਾਲ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਇਆ
Publish Date: Thu, 01 Jan 2026 04:13 PM (IST)
Updated Date: Fri, 02 Jan 2026 04:05 AM (IST)

01ਐਨਐਸਆਰ10ਪੀ ਕਾਠਗੜ੍ਹ ਮਾਰਕੀਟ ਵਿਖੇ ਨਵੇਂ ਸਾਲ ਦੇ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਪਤਵੰਤੇ। ਪੰਜਾਬੀ ਜਾਗਰਣ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਹਰ ਸਾਲ ਵਾਂਗ ਕਾਠਗੜ੍ਹ ਮੋੜ ’ਤੇ ਕੈਂਟਰ ਯੂਨੀਅਨ, ਟਾਟਾ ਟੈਂਪੂ ਯੂਨੀਅਨ, ਟੈਕਸੀ ਯੂਨੀਅਨ ਤੇ ਮਾਰਕੀਟ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਆਮਦ ਦੀ ਖੁਸ਼ੀ ’ਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਉਪਰੰਤ ਗਿਆਨੀ ਜਸਵੰਤ ਸਿੰਘ ਬੈਂਸ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਗਾ ਕੇ ਸੰਗਤ ਨੂੰ ਨਿਹਾਲ ਕੀਤਾ। ਧਰਮਪਾਲ ਕੋਹਲੀ ਪ੍ਰਧਾਨ ਨੇ ਦੱਸਿਆ ਕਿ ਬਾਬਾ ਦੀਦਾਰ ਸਿੰਘ ਦਾਰੀ ਨੇ ਪਾਠੀ ਸਿੰਘਾਂ ਦੇ ਢਾਡੀ ਜਥੇ ਦਾ ਪ੍ਰਬੰਧ ਕਰਕੇ ਇਸ ਸਮਾਗਮ ਨੂੰ ਨੇਪਰੇ ਚੜ੍ਹਾਇਆ। ਪੰਜਾਬੀ ਹਵੇਲੀ ਤੇ ਮੰਨਤ ਹਵੇਲੀ ਹਰਿਆਣਾ ਦੇ ਮਸ਼ਹੂਰ ਢਾਬਿਆਂ ਦੀ ਮਾਲਕਾਂ ਨੇ ਵੀ ਇਸ ਸਮੇਂ ਹਾਜ਼ਰੀ ਭਰੀ। ਮਾਰਕੀਟ ਪ੍ਰਧਾਨ ਕਮਲ ਸ਼ਰਮਾ, ਤਜਿੰਦਰ ਸਿੰਘ, ਅਜੇ ਅਨੰਦ, ਮੁਨੀਸ਼ ਚੌਧਰੀ, ਗੁਰਮੁਖ ਸਿੰਘ ਪਾਬਲਾ, ਅਮਰਜੀਤ ਸੋਨੂੰ, ਪਵਨ ਕੁਮਾਰ, ਸਾਬਕਾ ਸਰਪੰਚ ਸੁਰਜੀਤ ਕੋਹਲੀ, ਚੇਅਰਮੈਨ ਤਰਲੋਚਨ ਸਿੰਘ ਰੱਕੜ, ਚੇਅਰਮੈਨ ਸਤਨਾਮ ਜਲਾਲਪੁਰ, ਸਰਪੰਚ ਨਰੇਸ਼ ਕੁਮਾਰ ਕਿਸ਼ਨਪੁਰ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ, ਸਾਬਕਾ ਸਰਪੰਚ ਮੋਹਣ ਸਿੰਘ ਸੰਧੂ ਮੁਤੋਂ, ਵਿੱਕੀ ਚੌਧਰੀ ਬਲਾਕ ਸੰਮਤੀ ਮੈਂਬਰ, ਚੇਅਰਮੈਨ ਧਰਮਪਾਲ ਭਰਥਲਾ, ਸੁਖਵੰਤ ਸਿੰਘ ਚੀਮਾ, ਮੇਜਰ ਸਿੰਘ ਆਜ਼ਾਦ, ਗੁਰਵਿੰਦਰ ਸਿੰਘ ਮੱਲੀ, ਸੁਰਜੀਤ ਸਿੰਘ ਦੁਭਾਲੀ, ਪਰਮਿੰਦਰ ਮੇਨਕਾ ਐਮਸੀ ਬਲਾਚੌਰ, ਪਰਮਿੰਦਰ ਪੰਮਾ ਐਮਸੀ, ਅਸ਼ੋਕ ਕਟਾਰੀਆ ਆਪ ਆਗੂ, ਚੌਧਰੀ ਰਮਨ ਨੰਦ ਲਾਲ, ਸ਼ੰਮੀ ਜਲਾਲਪੁਰ, ਗੁਰਦੀਪ ਸਿੰਘ ਬਕਾਪੁਰ, ਬੱਬੂ ਬੂਥਗੜੀਆ, ਨਰਿੰਦਰ ਚੇਚੀ, ਜੋਗਿੰਦਰ ਸਿੰਘ ਅਟਵਾਲ, ਜੋਗਾ ਸਿੰਘ ਮੁੱਤੋ, ਮਹਾਂਵੀਰ ਜਗਲਾਨ ਮਹਾਂਵੀਰ ਢਾਬਾ ਸ਼ਾਹਬਾਦ ਹਰਿਆਣਾ, ਹੈਲਪ ਲਾਈਨ ਰਾਣਾ ਪ੍ਰਧਾਨ ਨਵਾਂਸ਼ਹਿਰ, ਨਰੇਸ਼ ਖੇਪੜ, ਵਿੱਕੀ ਚਾਹਲ, ਜਸਵੀਰ ਕਾਕਾ, ਮਹਾਂਵੀਰ ਚੌਧਰੀ, ਕਮਲ, ਹਰਦਿਆਲ ਸਿੰਘ ਪੰਨੂ ਨੇ ਹਾਜ਼ਰੀ ਭਰੀ। ਮਠਿਆਈ ਦੇ ਲੰਗਰ ਸਵੇਰ ਤੋਂ ਆਰੰਭ ਕੀਤੇ ਗਏ ਅਤੇ ਬਾਅਦ ਦੁਪਹਿਰ ਗੁਰੂ ਕਾ ਲੰਗਰ ਦੇਰ ਸ਼ਾਮ ਤੱਕ ਅਤੁੱਟ ਵਰਤਾਇਆ ਗਿਆ। ਅਖੀਰ ’ਚ ਪ੍ਰਧਾਨ ਧਰਮ ਪਾਲ ਕੋਹਲੀ, ਵਾਇਸ ਪ੍ਰਧਾਨ ਮੇਜਰ ਸਿੰਘ, ਸੈਟੂ ਖੇਪੜ ਮੁਨਸ਼ੀ, ਦੀਪਾ ਸਰਪੰਚ, ਰੌਕੀ, ਜਸਵੀਰ ਸਿੰਘ, ਮਨੀ ਬਾਲੇਵਾਲ ਨੇ ਆਈਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਧੰਨਵਾਦ ਕੀਤਾ।