ਵੋਟਾਂ ਦੀ ਸੁਧਾਈ ਲਈ ਰਾਹੋਂ ’ਚ ਲਗਾਏ ਜਾਣਗੇ ਸਪੈਸ਼ਲ ਬੂਥ
ਨਗਰ ਕੌਂਸਲ ਰਾਹੋਂ ਦੀ ਵਾਰਡ ਬੰਦੀ ਸੰਬੰਧੀ ਇਤਰਾਜ ਦਾਅਵੇ 25 ਤੱਕ
Publish Date: Wed, 22 Apr 2026 04:54 PM (IST)
Updated Date: Wed, 22 Apr 2026 04:58 PM (IST)

ਵਾਰਡਬੰਦੀ ਸਬੰਧੀ ਇਤਰਾਜ਼ ਤੇ ਦਾਅਵੇ 25 ਤੱਕ ਦਿੱਤੇ ਜਾਣ ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਨਗਰ ਕੌਂਸਲ ਰਾਹੋਂ ਦੀਆਂ ਵੋਟਾਂ ਦੀ ਨਵੀਂ ਵਾਰਡ ਬੰਦੀ ਮੁਤਾਬਕ ਵੋਟਰ ਲਿਸਟਾਂ ਦੇ ਨਾਲ-ਨਾਲ ਸਬੰਧਤ ਇਤਰਾਜ਼/ਦਾਅਵੇ ਵਾਸਤੇ ਸਪੈਸ਼ਲ ਬੂਥ 20 ਅਪ੍ਰੈਲ ਤੋਂ 25 ਅਪ੍ਰੈਲ ਤੱਕ ਰਾਹੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਸਬਜ਼ੀ ਮੰਡੀ ਰੋਡ ਰਾਹੋਂ ਵਿਚ ਲਗਾਏ ਜਾ ਰਹੇ ਹਨ। ਬਲਾਕ ਲੈਵਲ ਅਫਸਰ ਮਾ. ਦੀਪ ਕੁਮਾਰ, ਮਾ. ਰਜਿੰਦਰ ਸਿੰਘ ਬਲਾਕ ਲੈਵਲ ਅਫ਼ਸਰ ਧਰਮਪਾਲ ਵੱਲੋਂ ਦੱਸਿਆ ਕਿ ਨਗਰ ਕੌਂਸਲ ਰਾਹੋਂ ਦੀਆਂ ਚੋਣਾਂ ਦੀ ਵਾਰਡ ਬੰਦੀ ਸਬੰਧੀ ਇਤਰਾਜ਼/ਦਾਅਵੇ ਵਾਸਤੇ ਸਪੈਸ਼ਲ ਬੂਥ ਲਗਾਏ ਜਾ ਰਹੇ ਹਨ। ਅਗਰ ਤੁਹਾਡੀਆਂ ਵੋਟਾਂ ਗਲਤੀ ਨਾਲ ਦੂਜੇ ਵਾਰਡ ਵਿਚ ਚਲੀਆਂ ਗਈਆਂ ਹਨ ਤਾਂ ਤੁਸੀਂ ਆ ਕੇ ਉਸਦੀ ਸੋਧ ਕਰਵਾ ਸਕਦੇ ਹੋ। ਇਸ ਕੰਮ ਦੇ ਨਾਲ ਐੱਸਆਈਆਰ ਦੀ ਮੈਪਿੰਗ ਦਾ ਕੰਮ ਵੀ ਚੱਲ ਰਿਹਾ ਹੈ। ਜਿਹੜੀਆਂ ਔਰਤਾਂ 2003 ਤੋਂ ਬਾਅਦ ਵਿਆਹ ਕੇ ਰਾਹੋਂ ਨਗਰ ਕੌਂਸਲ ਦੀ ਹੱਦ ਵਿਚ ਆਈਆਂ ਹਨ, ਉਨ੍ਹਾਂ ਦਾ 2003 ਦਾ ਮਾਪਿਆਂ ਦੀ ਵੋਟ ਦੇ ਰਿਕਾਰਡ ਨਾਲ ਉਨ੍ਹਾਂ ਦੀ ਵੋਟ ਮੈਪਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜਿਨ੍ਹਾਂ ਦੀ ਮੈਪਿੰਗ ਨਹੀਂ ਹੋਈ, ਉਹ ਫੌਰੀ ਤੌਰ ’ਤੇ ਬੀਐੱਲਓ ਨਾਲ ਸੰਪਰਕ ਕਰਕੇ ਵੋਟ ਮੈਪਿੰਗ ਕਰਵਾ ਲੈਣ। ਉਨ੍ਹਾਂ ਦੱਸਿਆ ਕਿ ਨੋਟਿਸ ਭੇਜੇ ਜਾਣਗੇ ਅਗਰ ਨੋਟਿਸ ਦਾ ਜਵਾਬ ਨਹੀਂ ਦਿੱਤਾ ਤਾਂ ਵੋਟ ਕੱਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਨਵੇਂ ਵੋਟਰ ਕਾਰਡ ਬਣ ਰਹੇ ਹਨ ਤੇ ਅਪਡੇਟ ਹੋ ਰਹੇ ਹਨ। 22ਐਨਐਸਆਰ06ਪੀ