ਸੀਐੱਮ ਦੀ ਯੋਗਸ਼ਾਲਾ ’ਚ ਯੋਗਾ ਕਰਨ ਵਾਲਿਆ ਦੀ ਗਿਣਤੀ ਵਧੀ
ਸੀਐਮ ਦੀ ਯੋਗਸ਼ਾਲਾ ’ਚ ਯੋਗਾ ਕਰਨ ਵਾਲਿਆ ਦੀ ਗਿਣਤੀ ਵਧੀ
Publish Date: Sun, 15 Feb 2026 06:08 PM (IST)
Updated Date: Mon, 16 Feb 2026 04:07 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਰਕੇ ਆਰੀਆ ਕਾਲਜ ਦੀ ਸੀਐੱਮ ਯੋਗਸ਼ਾਲਾ ਵਿਖੇ ਡੇਲੀ ਮਾਰਨਿੰਗ ਫੁੱਟਬਾਲ ਕਲੱਬ, ਸੈਰ ਕਮੇਟੀ ਅਤੇ ਯੋਗਾ ਇਸਟੱਕਟਰ ਦੇ ਸਹਿਯੋਗ ਨਾਲ ਯੋਗਾ ਕਲਾਸਾਂ ਵਿਚ ਭਾਗ ਲੈਣ ਵਾਲਿਆਂ ਦੀ ਗਿਣਤੀ ਸਰਦੀ ਤੋਂ ਬਾਅਦ ਵੱਧ ਗਈ ਹੈ। ਯੋਗਾ ਇਸਟਰੱਕਟਰ ਅਮਰਦੀਪ ਮਾਨ ਨੇ ਦੱਸਿਆ ਕਿ ਹਰ ਦਿਨ ਸਵੇਰੇ 6 ਵਜੇ ਯੋਗ ਆਸਣ ਕਰਵਾਉਂਦੇ ਹਨ। ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਚੇਅਰਮੈਨ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਨੇ ਯੋਗਾ ਇਸਟੱਕਟਰ ਅਮਰਦੀਪ ਮਾਨ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਹ ਕਾਲਜ ਵਿਖੇ ਯੋਗਾ ਕਲਾਸਾਂ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਵਿਖੇ ਵੀ ਆਪਣੀਆਂ ਸੇਵਾਂਵਾਂ ਪ੍ਰਦਾਨ ਕਰਦੇ ਹਨ। ਪ੍ਰਿੰ. ਪੁਨੀਤ ਅਨੇਜਾ ਵੱਲੋਂ ਦਿੱਤਾ ਜਾ ਰਹੇ ਸਹਿਯੋਗ ਦਾ ਵੀ ਧੰਨਵਾਦ ਕੀਤਾ। ਅਮਰਦੀਪ ਮਾਨ ਨੇ ਕਿਹਾ ਕਿ ਯੋਗ ਜਿੱਥੇ ਸਾਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਮਜ਼ਬੂਤ ਕਰਦਾ ਹੈ ਉਥੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਮੌਕੇ ਪਵਨ ਕੁਮਾਰ, ਧਰਮ ਪਾਲ, ਰਾਜ ਯਾਦਵ, ਗਿਆਨ ਚੰਦ, ਵਿਜੇ ਜਾਂਗੜਾ, ਮਦਨ ਲਾਲ, ਸੁਸ਼ੀਲ ਕੁਮਾਰ, ਨੰਦੇਸ਼, ਬਲਵੀਰ ਸਿੰਘ, ਪ੍ਰਦੀਪ ਧੀਰ, ਸੁਖਵਿੰਦਰ ਸਿੰਘ, ਗੌਰਵ, ਭੂਸ਼ਣ, ਡਾ. ਨਵੀਨ ਅਰੋੜਾ, ਸ਼ਾਮ ਲਾਲ, ਵਰਿੰਦਰ ਸਰੀਨ, ਸ਼ਿਵ ਕੁਮਾਰ, ਗੋਪਾਲ ਕਿਸ਼ਨ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ ਤੂਰ ਤੇ ਹੋਰ ਹਾਜ਼ਰ ਸਨ।