ਮਿੰਨੀ ਬੱਸ ਹਾਦਸੇ ’ਚ ਨਿਸ਼ਾ ਰਾਣੀ ਦੀ ਮੌਤ
ਮੁਕੰਦਪੁਰ-ਫਗਵਾੜਾ ਰੋਡ ਤੇ ਮਿੰਨੀ ਬੱਸ ਹਾਦਸੇ ਵਿਚ ਨਿਸ਼ਾ ਰਾਣੀ ਦੀ ਹੋਈ ਮੌਤ
Publish Date: Fri, 10 Apr 2026 06:49 PM (IST)
Updated Date: Sat, 11 Apr 2026 04:11 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਮੁਕੰਦਪੁਰ ਫਗਵਾੜਾ ਰੋਡ ਤੇ ਪਿੰਡ ਦੁਸਾਂਝ ਕਲਾਂ ਕੋਲ ਮਿੰਨੀ ਬੱਸ ਦਾ ਟਾਇਰ ਫੱਟਣ ਕਾਰਨ ਸੜਕ ਕਿਨਾਰੇ ਖੜੇ ਦਰੱਖਤ ਚ ਵੱਜਣ ਕਾਰਨ ਵਾਪਰੇ ਹਾਦਸੇ ਵਿਚ ਪਿੰਡ ਮਨਸੂਰਪੁਰ ਦੀ ਨਿਸ਼ਾ ਰਾਣੀ ਦੀ ਮੌਤ ਹੋ ਗਈ ਹੈ। ਇਹ ਲੜਕੀ ਨਿਸ਼ਾ ਰਾਣੀ ਆਪਣੀ ਭੈਣ ਨਾਲ ਮੁਕੰਦਪੁਰ ਤੋਂ ਕਿਸੇ ਪਰਿਵਾਰਿਕ ਮੈਂਬਰ ਦੀ ਖ਼ਬਰ ਸਾਰ ਲੈਣ ਉਪਰੰਤ ਵਾਪਸ ਆਪਣੇ ਪਿੰਡ ਨੂੰ ਜਾ ਰਹੀਆਂ ਸਨ ਕਿ ਇਹ ਹਾਦਸਾ ਵਾਪਰ ਗਿਆ, ਜਿਸ ਵਿਚ ਗੰਭੀਰ ਜ਼ਖਮੀ ਨਿਸ਼ਾ ਰਾਣੀ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਗਈ ਹੈ। ਇਸ ਹਾਦਸੇ ਵਿਚ ਅੱਧੀ ਦਰਜਨ ਤੋਂ ਵੱਧ ਔਰਤਾਂ ਅਤੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ ਸੀ, ਜਿੱਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਈ ਨਿਸ਼ਾ ਰਾਣੀ ਦਮ ਤੋੜ ਗਈ ਹੈ। ਇਸ ਦੁੱਖ ਦੀ ਘੜੀ ’ਚ ਧਾਰਮਿਕ, ਸਮਾਜਿਕ, ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਪਰਿਵਾਰ ਨਾਲ ਗਹਿਰਾ ਸ਼ੋਕ ਜਤਾਇਆ ਜਾ ਰਿਹਾ ਹੈ।