ਸੜਕ ਹਾਦਸੇ ’ਚ ਨਵ ਵਿਆਹੇ ਜੋੜੇ ਦੀ ਵਾਲ ਵਾਲ ਬਚੀ ਜਾਨ
ਸੜਕ ਹਾਦਸੇ ’ਚ ਨਵ ਵਿਆਹੇ ਜੋੜੇ ਦੀ ਜਾਨ ਵਾਲ ਵਾਲ ਬਚੀ
Publish Date: Sun, 29 Mar 2026 05:21 PM (IST)
Updated Date: Sun, 29 Mar 2026 05:23 PM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਬੀਤੀ ਸ਼ਾਮ ਲਗਭਗ ਸਾਢੇ ਸੱਤ ਵਜੇ ਸਾਹਲੋਂ ਤੋਂ ਬੰਗਾ ਰੋਡ ਤੇ ਜਾ ਰਹੀ ਮਰੂਤੀ ਸਵਿਫਟ ਕਾਰ ਮੇਨ ਸੜਕ ਤੋਂ ਕੱਚੇ ਬਰਮ ਤੋਂ ਹੁੰਦੀ ਹੋਈ ਖਤਾਨਾਂ ਚ ਉਤਰ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ ਦੇ ਮਾਲਕ ਇਕਬਾਲ ਸਿੰਘ ਮਹਿਮੂਦਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਨੰਬਰ ਪੀਬੀ 32 ਏਬੀ 8976 ਨੂੰ ਉਨ੍ਹਾਂ ਦਾ ਦੋਸਤ ਰਾਕੇਸ਼ ਕੁਮਾਰ ਚਲਾ ਰਿਹਾ ਸੀ, ਉਹ ਆਪਣੇ ਪਿੰਡ ਮਹਿਮੂਦਪੁਰ ਤੋਂ ਆਪਣੀ ਪਤਨੀ ਕੋਮਲ ਨਾਲ ਸਹੁਰਾ ਪਿੰਡ ਭੁੱਖੜੀ ਜਾ ਰਿਹਾ ਸੀ ਅਤੇ ਜਦੋਂ ਉਹ ਚਾਹਲ ਖੁਰਦ ਠੇਕੇ ਤੋਂ ਅੱਗੇ ਕਰਨਾਣੇ ਵੱਲ ਗਏ ਤਾਂ ਪਤਾ ਨਹੀਂ ਕਿਵੇਂ ਗੱਡੀ ਖਤਾਨਾ ਵਿਚ ਉਤਰ ਗਈ। ਜਿਸ ਕਾਰਨ ਰਾਕੇਸ਼ ਕੁਮਾਰ ਦੇ ਹਲਕੀਆਂ ਸੱਟਾਂ ਲੱਗੀਆਂ ਅਤੇ ਕਾਫੀ ਬਚਾਅ ਹੋ ਗਿਆ। ਇਸ ਮੌਕੇ ਦੋ ਟਰੈਕਟਰਾਂ ਦੀ ਸਹਾਇਤਾ ਨਾਲ ਗੱਡੀ ਨੂੰ ਖਤਾਨਾਂ ਚੋਂ ਬਾਹਰ ਕੱਢਿਆ ਅਤੇ ਗੱਡੀ ਤੇਜ਼ ਹੋਣ ਕਾਰਨ ਇੱਕ ਵੱਡੇ ਤੂਤ ਦੇ ਦਰੱਖਤ ਨੁੰ ਤਹਿਸ ਨਹਿਸ਼ ਕਰਦੀ ਹੋਈ ਅੱਗੇ ਨਿਕਲ ਗਈ। ਜਿਸ ਕਾਰਨ ਗੱਡੀ ਦਾ ਭਾਰੀ ਨੁਕਸ਼ਾਨ ਹੋਇਆ ਹੈ।