ਗਰਚਾ ਮਿਊਜ਼ਿਕ ਇੰਸਟੀਚਿਊਟ ਦਾ ਨਵਾਂ ਸੈਸ਼ਨ ਸ਼ੁਰੂ
ਗਰਚਾ ਮਿਊਜ਼ਿਕ ਇੰਸਟੀਚਿਊਟ ਦਾ ਨਵਾਂ ਸੈਸ਼ਨ ਸ਼ੁਰੂ
Publish Date: Thu, 02 Apr 2026 04:39 PM (IST)
Updated Date: Fri, 03 Apr 2026 04:07 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਗਰਚਾ ਮਿਊਜ਼ਿਕ ਇੰਸਟੀਚਿਊਟ ਵਿਖੇ ਨਵੇਂ ਅਕੈਡਮਿਕ ਸੈਸ਼ਨ (2026-27) ਦੀ ਸ਼ੁਰੂਆਤ ਹੋ ਚੁੱਕੀ ਹੈ। ਇੰਸਟੀਚਿਊਟ ਦੇ ਡਾਇਰੈਕਟਰ ਗਗਨਦੀਪ ਗਰਚਾ ਨੇ ਦੱਸਿਆ ਕਿ ਇਸ ਵਾਰ ਦਾ ਸੈਸ਼ਨ ਵਿਦਿਆਰਥੀਆਂ ਲਈ ਕਾਫੀ ਖਾਸ ਰਹੇਗਾ। ਕਿਉਂਕਿ ਉਨ੍ਹਾਂ ਨੂੰ ਸੰਗੀਤ ਦੀ ਸਿੱਖਿਆ ਆਧੁਨਿਕ ਅਤੇ ਐਡਵਾਂਸ ਤਕਨੀਕਾਂ ਰਾਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵੱਲੋਂ ਇਸ ਸੈਸ਼ਨ ਵਿੱਚ ਨਵੀਆਂ ਸਿਖਲਾਈ ਪਧਤੀਆਂ ਅਪਣਾਈਆਂ ਗਈਆਂ ਹਨ। ਜਿਸ ਵਿਚ ਡਿਜੀਟਲ ਮਿਊਜਿਕ ਰੂਮ, ਰਿਕਾਰਡਿੰਗ ਸਟੂਡੀਓ ਟ੍ਰੇਨਿੰਗ, ਸਾਊਂਡ ਐਡੀਟਿੰਗ ਅਤੇ ਲਾਈਵ ਸਟੇਜ ਪਰਫਾਰਮੈਂਸ ਵਰਗੀਆਂ ਵਿਸ਼ੇਸ਼ ਕਲਾਸਾਂ ਸ਼ਾਮਲ ਹਨ। ਇਸ ਨਾਲ ਵਿਦਿਆਰਥੀ ਨਾ ਸਿਰਫ਼ ਸੰਗੀਤ ਦੀ ਬੁਨਿਆਦ ਨੂੰ ਸਮਝਣਗੇ, ਸਗੋਂ ਉਹ ਮੌਜੂਦਾ ਸਮੇਂ ਦੀ ਮੰਗ ਅਨੁਸਾਰ ਆਪਣੇ ਹੁਨਰ ਨੂੰ ਨਿਖਾਰ ਸਕਣਗੇ। ਗਗਨਦੀਪ ਗਰਚਾ ਨੇ ਕਿਹਾ ਕਿ ਇੰਸਟੀਚਿਊਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਪੱਧਰ ਤੱਕ ਤਿਆਰ ਕਰਨਾ ਹੈ, ਤਾਂ ਜੋ ਉਹ ਭਵਿੱਖ ਵਿਚ ਸੰਗੀਤ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ। ਇਸ ਲਈ ਇੱਥੇ ਪ੍ਰੈਕਟੀਕਲ ਟ੍ਰੇਨਿੰਗ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਮੰਚ ਤੇ ਪ੍ਰਦਰਸ਼ਨ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵਿਚ ਤਜਰਬੇਕਾਰ ਅਤੇ ਕਾਬਿਲ ਅਧਿਆਪਕਾਂ ਦੀ ਟੀਮ ਮੌਜੂਦ ਹੈ। ਜੋ ਹਰ ਵਿਦਿਆਰਥੀ ਨੂੰ ਵਿਅਕਤੀਗਤ ਧਿਆਨ ਦੇ ਕੇ ਉਸ ਦੀ ਯੋਗਤਾ ਅਨੁਸਾਰ ਸਿਖਲਾਈ ਦਿੰਦੀ ਹੈ। ਇੱਥੇ ਵੋਕਲ, ਇੰਸਟਰੂਮੈਂਟਲ ਅਤੇ ਮਿਊਜ਼ਿਕ ਪ੍ਰੋਡਕਸ਼ਨ ਵਰਗੇ ਵੱਖ-ਵੱਖ ਕੋਰਸ ਚਲਾਏ ਜਾ ਰਹੇ ਹਨ। ਨਵੇਂ ਸੈਸ਼ਨ ਦੀ ਸ਼ੁਰੂਆਤ ਨਾਲ ਹੀ ਇੰਸਟੀਚਿਊਟ ਵਿਚ ਦਾਖਲਿਆਂ ਲਈ ਵੀ ਵੱਡੀ ਗਿਣਤੀ ਵਿਚ ਵਿਦਿਆਰਥੀ ਪਹੁੰਚ ਰਹੇ ਹਨ। ਅੰਤ ’ਚ ਗਗਨਦੀਪ ਗਰਚਾ ਨੇ ਸੰਗੀਤ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ ਅਤੇ ਗਰਚਾ ਮਿਊਜ਼ਿਕ ਇੰਸਟੀਚਿਊਟ ਨਾਲ ਜੁੜ ਕੇ ਆਪਣੇ ਸੁਪਨੇ ਸਾਕਾਰ ਕਰਨ।