Nawanshahr News : ਊਨਾ ਨੇੜੇ ਸੜਕ ਹਾਦਸੇ 'ਚ ਬੰਗਾ ਦੀ ਲੜਕੀ ਦੀ ਮੌਤ, ਦੋ ਜਣੇ ਜ਼ਖ਼ਮੀ
ਗ਼ਰੀਬ ਪਰਿਵਾਰ ਦੀ ਲੜਕੀ ਜੋ ਕਿ ਇੱਕ ਕੈਫੇ 'ਤੇ ਕੰਮ ਕਰਦੀ ਸੀ, ਦੀ ਊਨਾ ਦੇ ਕੋਲ ਸੜਕ ਦੁਰਘਟਨਾ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮੰਦਰ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਸੀ।
Publish Date: Sun, 12 Apr 2026 08:14 PM (IST)
Updated Date: Sun, 12 Apr 2026 08:19 PM (IST)
ਨਰਿੰਦਰ ਮਾਹੀ, ਬੰਗਾ : ਗ਼ਰੀਬ ਪਰਿਵਾਰ ਦੀ ਲੜਕੀ ਜੋ ਕਿ ਇੱਕ ਕੈਫੇ 'ਤੇ ਕੰਮ ਕਰਦੀ ਸੀ, ਦੀ ਊਨਾ ਦੇ ਕੋਲ ਸੜਕ ਦੁਰਘਟਨਾ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮੰਦਰ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਚੰਚਲ ਪੁੱਤਰੀ ਨਰੇਸ਼ ਕੁਮਾਰ (20) ਵਾਸੀ ਐੱਮਸੀ ਕਾਲੋਨੀ ਸੋਤਰਾਂ ਰੋਡ ਨੇੜੇ ਬਾਬਾ ਬਾਲਕ ਨਾਥ ਮੰਦਰ ਬੰਗਾ ਜਦੋਂ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਹਿਮਾਚਲ ਪ੍ਰਦੇਸ਼ ਤੋਂ ਮੱਥਾ ਟੇਕ ਕੇ ਆਪਣੇ ਮੋਟਰਸਾਈਕਲ 'ਤੇ ਤਿੰਨ ਜਣੇ ਜਿਸਨੂੰ ਅਮਨਦੀਪ ਚਲਾ ਰਿਹਾ ਸੀ, ਵਾਪਸ ਆ ਰਹੇ ਸਨ ਤਾਂ ਜਦੋਂ ਊਨਾ ਤੋਂ ਦਸ ਕੁ ਕਿਲੋਮੀਟਰ ਪਿੱਛੇ ਮੋਟਰਸਾਈਕਲ ਦੀ ਟਾਟਾ 407 ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਚੰਚਲ ਗੰਭੀਰ ਜ਼ਖ਼ਮੀ ਹੋ ਗਈ ਜਿਸਨੂੰ ਹਿਮਾਚਲ ਦੀ ਪੁਲਿਸ ਨੇ ਮੌਕੇ 'ਤੇ ਪੁੱਜਕੇ ਪੀਜੀਆਈ ਰੈਫਰ ਕਰ ਦਿੱਤਾ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਹ ਦਮ ਤੋੜ ਗਈ। ਜਦੋਂਕਿ ਨਾਲ ਬੈਠੀ ਮੰਨਤ ਤੇ ਮੋਟਰਸਾਈਕਲ ਚਾਲਕ ਅਮਨਦੀਪ ਜ਼ਖ਼ਮੀ ਹੋ ਗਏ। ਚੰਚਲ ਦਾ ਬੰਗਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਆਪਣੇ ਪਿੱਛੇ ਪਰਿਵਾਰ ਨੂੰ ਰੋਂਦਾ ਕੁਰਲਾਉਂਦਾ ਛੱਡ ਗਈ।