- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2012 ਤੋਂ ਬਾਹਰੀ ਉਮੀਦਵਾਰਾਂ ਦੀ ਤ੍ਰਾਸਦੀ ਝੱਲ ਰਿਹਾ ਹੈ ਨਵਾਂਸ਼ਹਿਰ-ਰਮਨਦੀਪ ਸਿੰਘ ਥਿਆੜਾ

ਸੁਖਬੀਰ ਬਾਦਲ ਤੋਂ ਜ਼ਿਲ੍ਹੇ ਦੇ 132 ਪਿੰਡਾਂ, 19 ਵਾਰਡਾਂ, ਰਾਹੋਂ ਦੇ 13 ਵਾਰਡਾਂ ’ਚੋਂ ਉਮੀਦਵਾਰ ਐਲਾਨਣ ਦੀ ਕੀਤੀ ਜਾਵੇਗੀ ਮੰਗ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਕਰਵਾਈ ਗਈ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਮੈਂਬਰ ਜਥੇ. ਰਮਨਦੀਪ ਸਿੰਘ ਥਿਆੜਾ ਨੇ ਕਿਹਾ ਕਿ ਇਸ ਪ੍ਰੈਸ ਵਾਰਤਾ ਦਾ ਮੁੱਖ ਏਜੰਡਾ ਸਾਰੇ ਸੀਨੀਅਰਸ, ਸਾਥੀਆਂ ਅਤੇ ਇਲਾਕੇ ਦੋ ਮੋਹਤਬਰਾਂ ਦੀ ਮੁੱਖ ਮੰਗ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਾਈਕਮਾਂਡ ਦੇ ਧਿਆਨ ਵਿਚ ਇਹ ਮੁੱਦਾ ਲਿਆਉਣਾ ਹੈ ਕਿ ਨਵਾਂਸ਼ਹਿਰ ਹਲਕਾ ਜੋ ਕਿ ਸਾਲ 2012 ਤੋਂ ਬਾਹਰੀ ਹਲਕੇ ਤੋਂ ਆ ਰਹੇ ਉਮੀਦਵਾਰਾਂ ਦੀ ਤ੍ਰਾਸਦੀ ਨੂੰ ਝੱਲ ਰਿਹਾ ਹੈ ਉਸ ਬਾਰੇ ਇਤਰਾਜਗੀ ਜਤਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਲਾਕੇ ਲਈ ਕੈਂਡੀਡੈਂਟ ਬਾਹਰੀ ਹਲਕੇ ਤੋਂ ਉਤਾਰਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਨਹੀਂ ਹੈ ਕਿ ਬਾਹਰੀ ਹਲਕਿਆਂ ਤੋਂ ਆਏ ਉਮੀਦਵਾਰ ਜਿਵੇਂ ਸ. ਜਰਨੈਲ ਸਿੰਘ ਵਾਹਦ ਸਾਹਿਬ ਜੋ ਕਿ ਸਾਡੇ ਹਲਕੇ ਲਈ ਰੱਬੀ ਰੁਪ 'ਚ ਇਲਾਕੇ ਦੀ ਭਲਾਈ ਦੇ ਕਾਰਜ ਕਰ ਚੱਕੇ ਹਨ। ਪਰ ਸਾਡੇ ਆਗੂਆਂ ਅਤੇ ਵਰਕਰਾਂ ਦੀ ਇਹ ਮਜ਼ਬੂਰੀ ਹੋ ਜਾਂਦੀ ਹੈ ਕਿ ਜੇਕਰ ਰਾਤ ਸਮੇਂ ਕਿਸੇ ਆਗੂ ਜਾਂ ਵਰਕਰ ਨੂੰ ਕੋਈ ਮੁਸੀਬਤ ਆਉਂਦੀ ਹੈ ਤਾਂ ਬਾਹਰੀ ਹਲਕਾ ਦੇ ਉਮੀਦਵਾਰ ਨਾਲ ਤਾਲਮੇਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਇਸ ਸਮੇ ਦਿੱਲੀ ਵਿਚ ਹਨ ਉਨ੍ਹਾਂ ਦੇ 13 ਫਰਵਰੀ ਨੂੰ ਵਾਪਸ ਆ ਕੇ ਹਲਕੇ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ। ਉਹ ਛੇਤੀ ਹੀ ਪ੍ਰਧਾਨ ਨੂੰ ਮਿਲ ਕੇ ਹਲਕੇ ਦੇ ਲੋਕਾਂ ਦੀ ਮੰਗ ਨੂੰ ਉਨ੍ਹਾਂ ਦੇ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੈਸ ਵਾਰਤਾ ਨੂੰ ਇਹ ਨਾ ਸਮਝਿਆ ਜਾਵੇ ਕਿ ਉਹ ਇਲੈਕਸ਼ਨ ਲੜਨ ਦੇ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਆਗੂਆਂ ਅਤੇ ਵਰਕਰਾਂ 'ਚ ਨਵਾਂਸ਼ਹਿਰ ਵਿਚ ਉਤਾਰੇ ਜਾਣ ਵਾਲੇ ਬਾਹਰੀ ਉਮੀਦਵਾਰ ਨੂੰ ਲੈ ਕੇ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਸਾਡੀ ਮੰਗ ਹੈ ਕਿ ਇਲਾਕੇ ਦੇ ਵਰਕਰਾਂ ਦੀ ਮੰਗ ਤੇ ਪ੍ਰਧਾਨ ਜੀ ਬਣਦਾ ਗੌਰ ਕਰਨਗੇ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦੇ 132 ਪਿੰਡਾਂ, ਨਵਾਂਸ਼ਹਿਰ ਦੇ 19 ਵਾਰਡਾਂ, ਰਾਹੋਂ ਦੇ 13 ਵਾਰਡਾਂ ਜੋ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਸ ਨੂੰ ਵੀ ਪਾਰਟੀ ਚੋਂ ਉਮੀਦਵਾਰ ਲਾਉਣਗੇ, ਉਸ ਨੂੰ ਹਰ ਕਿਸਮ ਦਾ ਸਾਥ ਦਿੱਤਾ ਜਾਵੇਗਾ।
2027 ਦੀਆਂ ਚੋਣਾਂ 'ਚ ਸਾਡੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ : ਭਲਵਾਨ
ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਪ੍ਰਧਾਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੇ ਦੱਸਿਆ ਕਿ ਹਲਕਾ ਨਵਾਂਸ਼ਹਿਰ ਦੀ ਸਾਰੀ ਲੀਡਰਸ਼ਿਪ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਲਾਮਬੰਦ ਹਨ ਅਤੇ ਉਨ੍ਹਾਂ ਤੇ ਪੂਰਣ ਭਰੋਸਾ ਹੈ ਅਤੇ 2027 ਦੀਆਂ ਚੋਣਾਂ 'ਚ ਸਾਡੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ।
ਪਿਛਲੀ ਵਾਰ ਪਾਰਟੀ ਦੇ ਬਸਪਾ ਅਲਾਇੰਲ ਕਾਰਨ ਬਸਪਾ ਦੇ ਲੋਕਲ ਲੀਡਰ ਨਛੱਤਰ ਪਾਲ ਨੇ ਅਕਾਲੀ ਦਲ ਦੇ ਸਾਥ ਨਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਤੋਂ ਪਹਿਲਾ ਕਾਂਗਰਸ ਦੇ ਲੀਡਰ ਪ੍ਰਕਾਸ਼ ਸਿੰਘ, ਗੁਰਇਕਬਾਲ ਕੌਰ, ਅੰਗਦ ਸਿੰਘ ਜੋ ਕਿ ਨਵਾਂਸ਼ਹਿਰ 'ਚ ਰਹਿੰਦੇ ਹਨ ਅਤੇ ਲੋਕਾਂ ਦੇ ਕਾਰਜ ਕਰਦੇ ਹਨ। ਇਥੋਂ ਚੋਣਾਂ ਜਿੱਤ ਚੁਕੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਅਜਿਹੇ ਲੀਡਰ ਨੂੰ ਉਮੀਦਵਾਰ ਦਾ ਨਾਂਅ ਐਲਾਨੇ ਜਿਸ ਦੇ ਸਿਰ ਤੇ ਸੰਗਤ ਦਾ ਹੱਥ ਹੋਵੇ। ਇਸ ਮੌਕੇ ਗੁਰਚਰਨ ਸਿੰਘ, ਕਮਲਜੀਤ ਸਿੰਘ ਰਾਣਾ, ਬਿੱਟਾ ਸਭਰਵਾਲ, ਕਪਿਲ ਕਿਰਪਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।