ਸਕੂਲ 'ਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
ਸਕੂਲ 'ਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
Publish Date: Sun, 01 Mar 2026 05:18 PM (IST)
Updated Date: Mon, 02 Mar 2026 04:05 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਸਰਕਾਰੀ ਮਿਡਲ ਸਕੂਲ ਸਿਆਣਾ ਵਿਖੇ ਸਕੂਲ ਇੰਚਾਰਜ ਮਨੋਜ ਕੁਮਾਰ ਦੀ ਅਗਵਾਈ ਵਿਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ। ਸਕੂਲ ਦੇ ਵਿਦਿਆਰਥੀਆਂ ਜਿਨ੍ਹਾਂ ਵਿਚ ਸਿਮਰਨ, ਪ੍ਰਭਜੋਤ, ਹਰਲੀਨ, ਗੋਰੀ, ਅਵਿਨਾਸ਼ ਨੇ ਵਿਗਿਆਨ ਸੰਬੰਧੀ ਭਾਸ਼ਣ, ਡਰਾਇੰਗ, ਲੇਖ ਤੇ ਕਵਿਤਾਵਾਂ ਦੇ ਮੁਕਾਬਲੇ ਕਰਵਾਏੇ। ਰਣਵੀਰ ਸਿੰਘ ਸਾਇੰਸ ਮਾਸਟਰ ਨੇ ਭਾਰਤ ਦੇ ਵਿਗਿਆਨੀਆਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਗਿਆਨੀ ਸੀਵੀ ਰਮਨ।ਦੀ ਮਹਾਨ ਖੋਜ ਰਮਨ ਪ੍ਰਭਾਵ ਕਰਕੇ ਭਾਰਤ ਨੂੰ ਵਿਸ਼ਵ ਵਿਚ ਵੱਡੀ ਪਛਾਣ ਮਿਲੀ ਹੈ। ਰਮਨ ਪ੍ਰਭਾਵ ਖੋਜ ਵਿਚ ਵਿਗਿਆਨੀ ਸੀਵੀ ਰਮਨ ਨੇ ਖੋਜਿਆ ਕਿ ਜਦੋਂ ਰੌਸ਼ਨੀ ਕਿਸੇ ਪਦਾਰਥ ਵਿਚੋਂ ਲੰਘਦੀ ਹੈ। ਤਾਂ ਉਸ ਦੀ ਤਰੰਗ-ਲੰਬਾਈ ਵਿਚ ਬਦਲਾਅ ਆ ਸਕਦਾ ਹੈ। ਇਸ ਖੋਜ ਲਈ ਉਨ੍ਹਾਂ ਨੂੰ 1930 ਵਿਚ ਨੋਬਲ ਇਨਾਮ ਮਿਲਿਆ। ਸਾਇੰਸ ਮਾਸਟਰ ਨੇ ਇਸ ਦਿਨ ਨੂੰ ਮਨਾਉਣ ਦਾ ਮਕਸਦ ਵਿਦਿਆਰਥੀਆਂ ਵਿਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ ਹੈ।