ਜ਼ਿਲ੍ਹੇ 'ਚ 9 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ-ਪ੍ਰਿਆ ਸੂਦ ਜ਼ਿਲ੍ਹਾ ਤੇ ਸੈਸ਼ਨ ਜੱਜ
ਜ਼ਿਲ੍ਹੇ 'ਚ 9 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ-ਪ੍ਰਿਆ ਸੂਦ ਜ਼ਿਲ੍ਹਾ ਤੇ ਸੈਸ਼ਨ ਜੱਜ
Publish Date: Mon, 06 Apr 2026 03:59 PM (IST)
Updated Date: Tue, 07 Apr 2026 04:00 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਪ੍ਰਿਆ ਸੂਦ ਨੇ ਦੱਸਿਆ ਕਿ ਜ਼ਿਲ੍ਹੇ ਵਿਚ 9 ਮਈ ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਅਦਾਲਤ ਦੌਰਾਨ ਸਾਰੇ ਤਰ੍ਹਾਂ ਦੇ ਸਿਵਲ ਅਤੇ ਕੰਪਾਊਂਡੇਬਲ ਕ੍ਰਿਮੀਨਲ ਕੇਸ ਜਿਨ੍ਹਾਂ ਵਿਚ ਕ੍ਰਿਮੀਨਲ ਕੰਪਾਊਂਡੇਸਲ ਜੁਰਮ, ਧਾਰਾ 138 ਅਧੀਨ ਐਨਆਈ ਕੇਸ, ਪੈਸੇ ਵਸੂਲੀ, ਵਾਹਨ ਦੁਰਘਟਨਾ ਕਲੇਮ ਕੇਸ, ਕਿਰਤ ਸੰਬੰਧੀ ਕੇਸ, ਬਿਜਲੀ ਤੇ ਪਾਣੀ ਸੰਬੰਧੀ ਕੇਸ, ਵਿਆਹੁਤਾ ਸੰਬੰਧੀ ਕੇਸ (ਸਿਵਾਏ ਤਲਾਕ ਦੇ), ਜਮੀਨ ਐਕੁਆਇਰ ਸੰਬੰਧੀ ਕੇਸ, ਸਰਵਿਸ ਮੈਟਰ ਸਮੇਤ ਪੈਨਸ਼ਨ ਸੰਬੰਧੀ ਕੇਸ, ਹਾਈਕੋਰਟ ਅਤੇ ਜ਼ਿਲ੍ਹਾ ਅਦਾਲਤਾਂ ਪਾਸ ਬਕਾਇਆ ਪਏ ਮਾਲੀਆ ਕੇਸ ਅਤੇ ਹੋਰ ਸਿਵਲ ਕੇਸ ਤੋਂ ਇਲਾਵਾ ਜੋ ਵੀ ਐਕਟ/ਨਿਯਮਾਂ ਅਨੁਸਾਰ ਵਿਚਾਰੇ ਜਾ ਸਕਦੇ ਹਨ ਅਤੇ ਇੰਨ੍ਹਾਂ ਨੂੰ ਸੁਣਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਦਾ ਮਕਸਦ ਲੋਕਾਂ ਨੂੰ ਜਲਦੀ ਨਿਆਂ ਦਿਵਾਉਣਾ ਹੁੰਦਾ ਹੈ ਤੇ ਇਸ ’ਚ ਫੈਸਲੇ ਦੋਵਾਂ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਵਿਚ ਆਪਸੀ ਰਜ਼ਾਮੰਦੀ ਨਾਲ ਫੈਸਲੇ ਕਰਵਾਉਣ ਨਾਲ ਜਿਥੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉਥੇ ਹੀ ਲੋਕਾਂ ਦੇ ਕੀਮਤੀ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਅਦਾਲਤਾਂ ਰਾਹੀਂ ਫੈਸਲੇ ਕਰਵਾਉਣ ਦਾ ਵੱਧ ਤੋਂ ਵੱਧ ਲਾਭ ਉਠਾਉਣ।