ਜ਼ਿਲ੍ਹੇ ’ਚ ਕੌਮੀ ਲੋਕ ਅਦਾਲਤ 14 ਮਾਰਚ ਨੂੰ
ਜ਼ਿਲ੍ਹੇ ਵਿਚ ਕੌਮੀ ਲੋਕ ਅਦਾਲਤ 14 ਮਾਰਚ ਨੂੰ-ਜ਼ਿਲ੍ਹਾ ਅਤੇ ਸ਼ੈਸਨ ਜੱਜ
Publish Date: Sun, 18 Jan 2026 04:51 PM (IST)
Updated Date: Mon, 19 Jan 2026 04:05 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨੈਸ਼ਨਲ ਲੀਗਲ ਸਰਵਿਸ ਅਥਾਰਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸਏਐੱਸ ਨਗਰ ਦੇ ਹੁਕਮਾਂ ਤਹਿਤ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਨੇ ਦੱਸਿਆ ਕਿ ਜ਼ਿਲ੍ਹੇ ਵਿਚ 14 ਮਾਰਚ ਨੂੰ ਕੌਮੀ ਲੋਕ ਅਦਾਲਤ ਲਾਈ ਜਾਵੇਗੀ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਿਟੀ ਦੇ ਨਿਰਦੇਸ਼ਾਂ ਅਨੁਸਾਰ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸਏਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਦਾਲਤੀ ਤੇ ਪ੍ਰੀ-ਲਿਟੀਗੇਟਿਵ ਪੜਾਅ ਤੇ ਆਏ ਰਾਜ਼ੀਨਾਮਾ ਹੋਣ ਯੋਗ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਲਈ ਕੌਮੀ ਲੋਕ ਅਦਾਲਤ ਲਾਈ ਜਾਵੇਗੀ। ਇਸ ਕੌਮੀ ਲੋਕ ਅਦਾਲਤ ਵਿਚ ਪੈਨਸ਼ਨ ਕੇਸ ਸਮੇਤ ਸੇਵਾਵਾਂ ਦੇ ਕੇਸ, ਜ਼ਮੀਨ ਗ੍ਰਹਿਣ ਦੇ ਕੇਸ, ਰੈਵਿਨਿਊ ਦੇ ਕੇਸ, ਬੀਐੱਸਐੱਨਐੱਲ ਦੇ ਕੇਸ, ਬੀਮਾ ਕੰਪਨੀ ਦੇ ਨਾਲ ਸਬੰਧਤ ਕੇਸ, ਵਿੱਤੀ ਫਾਂਈਨਾਸ ਦੇ ਕੇਸ, ਬੈਕ ਲੋਨ ਨਾਲ ਸਬੰਧਤ ਕੇਸ, ਪਾਣੀ ਦੇ ਬਿੱਲ, ਕ੍ਰਿਮੀਨਲ ਕਪਾਉਂਡੇਬਲ ਕੇਸ, ਚੈਂਕ ਬਾਉਸ ਨਾਲ ਸਬੰਧਤ ਕੇਸ, ਮੋਟਰ ਐਕਸੀਡੈਟ ਕਲੇਮ ਕੇਸ, ਟ੍ਰਿਬਿਊਨਲ ਨਾਲ ਸਬੰਧਤ ਕੇਸ, ਵਿਵਾਹਿਤ ਝਗੜੇ, ਟ੍ਰੈਫਿਕ ਚਲਾਨ, ਲੇਬਰ ਵਿਵਾਦ ਦੇ ਕੇਸ, ਬਿਜਲੀ ਦੇ ਕੇਸ ਤੇ ਹੋਰ ਰਾਜ਼ੀਨਾਮਾ ਯੋਗ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ।