ਰਾਸ਼ਟਰੀ ਬਾਲੜੀ ਦਿਵਸ ਮਨਾਇਆ
ਰਾਸ਼ਟਰੀ ਬਾਲੜੀ ਦਿਵਸ ਮਨਾਇਆ
Publish Date: Sat, 24 Jan 2026 05:08 PM (IST)
Updated Date: Sun, 25 Jan 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸਏਐੱਸ ਨਗਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਪ੍ਰਿਆ ਸੂਦ ਦੀਆਂ ਹਦਾਇਤਾਂ ਤਹਿਤ ਸੀਜੇਐਮ-ਕਮ-ਸਕੱਤਰ ਡਾ. ਅਮਨਦੀਪ ਦੀ ਅਗਵਾਈ ਹੇਠ ਸਰਕਾਰੀ ਸਕੂਲ ਪਿੰਡ ਮੁਬਾਰਕਪੁਰ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਏ ਜਾ ਰਹੇ ਕਾਨੂੰਨੀ ਸਹਾਇਤਾ ਕਲੀਨਿਕ ਪਿੰਡ ਕਜਲਾ, ਪਿੰਡ ਕਾਠਗੜ੍ਹ, ਪਿੰਡ ਭੰਗਲ ਕਲਾਂ ਅਤੇ ਐੱਮ ਪਬਲਿਕ ਸਕੂਲ ਰਾਹੋਂ, ਆਂਗਨਵਾੜੀ ਸੈਂਟਰ ਮੁਹੱਲਾ ਸਰਾਫਾਂ ਰਾਹੋਂ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ। ਇਸ ਮੌਕੇ ਦਫਤਰ ਦੇ ਪੈਨਲ ਐਡਵੋਕੇਟ ਐੱਮਪੀ ਨਈਅਰ ਅਤੇ ਪੈਰਾਲੀਗਲ ਵਲੰਟੀਅਰਜ਼ ਦੇਸ ਰਾਜ ਬਾਲੀ, ਪਰਮਜੀਤ ਕੌਰ, ਜਸਵਿੰਦਰ ਕੌਰ, ਅਵਤਾਰ ਚੰਦ ਚੁੰਬਰ, ਬਲਦੇਵ ਭਾਰਤੀ ਅਤੇ ਸਿਮਰਨ ਜੋਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਬਾਲੜੀ ਦਿਵਸ ਦੀ ਮਹੱਤਤਾ ਅਤੇ ਬੱਚੀਆਂ ਨਾਲ ਸਬੰਧਿਤ ਕਾਨੂੰਨਾਂ ਅਤੇ ਭਲਾਈ ਸਕੀਮਾਂ, ਮੁਫਤ ਕਾਨੂੰਨੀ ਸੇਵਾਵਾਂ ਬਾਰੇ, ਟੋਲ ਫਰੀ ਨੰਬਰ 15100 ਅਤੇ ਹੋਰ ਸਰਕਾਰ ਦੀਆਂ ਬੇਟੀਆ ਦੇ ਲਈ ਭਲਾਈ ਸਕੀਮਾ ਬੇਟੀ ਬਚਾਓ ਬੇਟੀ ਪੜ੍ਹਾਓ, ਸੁਕੰਨਿਆ ਸਮ੍ਰਿੱਧੀ ਯੋਜਨਾ, ਪੋਸ਼ਣ ਅਭਿਆਨ/ਮਿਸ਼ਨ ਪੋਸ਼ਣ 2.0, ਲੜਕੀਆਂ ਦੀ ਸਿੱਖਿਆ, ਸਿਹਤ ਅਤੇ ਭਲਾਈ ਲਈ ਰਾਜ-ਵਿਸ਼ੇਸ਼ ਯੋਜਨਾਵਾਂ ਬਾਰੇ ਜਾਗਰੂਕਤ ਕੀਤਾ ਗਿਆ।