ਰੰਧਾਵਾ ਨੇ ਭੀਣ ਸਕੂਲ ਨੂੰ ਦਿੱਤੀ 11000 ਰੁਪਏ ਦੀ ਰਾਸ਼ੀ
ਨਰਿੰਦਰ ਸਿੰਘ ਰੰਧਾਵਾ ਨੇ ਭੀਣ ਸਕੂਲ ਨੂੰ ਦਿੱਤੀ 11000 ਰੁਪਏ ਦੀ ਰਾਸ਼ੀ
Publish Date: Sat, 24 Jan 2026 04:50 PM (IST)
Updated Date: Sun, 25 Jan 2026 04:07 AM (IST)
ਲਖਵਿੰਦਰ ਕੁਮਾਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਰਕਾਰੀ ਹਾਈ ਸਕੂਲ ਭੀਣ ਵਿਖੇ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਨੇ ਦੱਸਿਆ ਕਿ ਸਕੂਲ ਵਿਚ ਬਤੌਰ ਪੀਟੀਆਈ ਸੇਵਾਵਾਂ ਨਿਭਾ ਚੁੱਕੇ ਸਾਬਕਾ ਅਧਿਆਪਕ ਨਰਿੰਦਰ ਸਿੰਘ ਰੰਧਾਵਾ ਵੱਲੋਂ ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ।। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਉਹ ਇਸੇ ਤਰ੍ਹਾਂ ਸਕੂਲ ਦੇ ਵਿਕਾਸ ਲਈ ਸਹਿਯੋਗ ਦਿੰਦੇ ਰਹਿਣਗੇ। ਉਨ੍ਹਾਂ ਸਕੂਲ ਦੀ ਬਦਲਦੀ ਨੁਹਾਰ ਦੀ ਭਰਪੂਰ ਪ੍ਰਸ਼ੰਸਾ ਕੀਤੀ। ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾ. ਕੁਲਵਿੰਦਰ ਸਿੰਘ ਢੇਸੀ, ਮਾ. ਦੀਪ ਸਿੰਘ, ਸੰਜੀਵ ਕੁਮਾਰ ਅਤੇ ਸਟਾਫ ਮੈਂਬਰ ਹਾਜ਼ਰ ਸਨ।