ਨੰਦਨੀ ਆਨੰਦ ਨੇ ਜਿੱਤੇ ਦੋ ਕਾਂਸੇ ਦੇ ਤਮਗੇ
ਨੰਦਨੀ ਆਨੰਦ ਨੇ ਜਿੱਤੇ ਦੋ ਕਾਂਸੇ ਦੇ ਤਗਮੇ
Publish Date: Sat, 17 Jan 2026 05:36 PM (IST)
Updated Date: Sun, 18 Jan 2026 04:10 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਆਸਰੋਂ ਦੀ ਵਸਨੀਕ ਨੰਦਨੀ ਆਨੰਦ (20) ਜੋ ਕਿ ਸਵ. ਮੁਕੇਸ਼ ਕੁਮਾਰ ਦੀ ਪੁੱਤਰੀ ਅਤੇ ਮਾਤਾ ਭਾਵਨਾ ਦੀ ਧੀ ਅਤੇ ਵਾਟਰ ਸਪੋਰਟਸ ਕਲੱਬ ਕੱਟਲੀ ਰੋਪੜ੍ਹ ਸੈਂਟਰ ਦੀ ਹੋਣਹਾਰ ਖਿਡਾਰਨ ਹੈ। ਨੰਦਨੀ ਆਨੰਦ ਨੇ ਭੋਪਾਲ ਵਿਚ ਹੋਈ 14ਵੀਂ ਸੀਨੀਅਰ ਤੇ ਜੂਨੀਅਰ ਨੈਸ਼ਨਲ ਡ੍ਰੈਗਨ ਬੋਟ ਚੈਂਪੀਅਨਸ਼ਿਪ ਵਿਚ ਪੰਜਾਬ ਰਾਜ ਦੀ ਨੁਮਾਇੰਦਗੀ ਕਰਦਿਆਂ ਸੀਨੀਅਰ ਕੈਟਾਗਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੋ ਕਾਂਸੇ ਦੇ ਤਮਗੇ ਆਪਣੇ ਨਾਮ ਕੀਤੇ। ਇਸ ਮੁਕਾਬਲੇ ਦੌਰਾਨ ਨੰਦਨੀ ਨੇ 2 ਕਿਲੋਮੀਟਰ ਮਿਕਸਡ ਕੈਟਾਗਿਰੀ (ਮੁੰਡੇ-ਕੁੜੀਆਂ) ’ਚ ਇੱਕ ਕਾਂਸੇ ਦਾ ਤਮਗਾ ਤੇ 500 ਮੀਟਰ ਕੁੜੀਆਂ ਦੀ ਕੈਟਾਗਿਰੀ ’ਚ ਦੂਜਾ ਕਾਂਸੇ ਦਾ ਤਮਗਾ ਜਿੱਤ ਕੇ ਪਿੰਡ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਇਸ ਮਹੱਤਵਪੂਰਨ ਉਪਲੱਬਧੀ ’ਤੇ ਪਿੰਡ ਆਸਰੋਂ ਦੇ ਵਾਸੀਆਂ ਵੱਲੋਂ ਨੰਦਨੀ ਆਨੰਦ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਲੰਬੜਦਾਰ ਬਲਵੀਰ ਸਿੰਘ ਭਾਟੀਆ, ਰਘਵੀਰ ਸਿੰਘ ਭਾਟੀਆ ਸਾਬਕਾ ਬਲਾਕ ਸੰਮਤੀ ਮੈਂਬਰ, ਜਸਵਿੰਦਰ ਸਿੰਘ-ਸੋਨੂੰ ਸਾਬਕਾ ਸਰਪੰਚ ਆਸਰੋਂ, ਮਾ. ਪਿਆਰਾ ਸਿੰਘ, ਕੈਪਟਨ ਰਜਿੰਦਰ ਸਿੰਘ, ਹਰਜਿੰਦਰ ਸਿੰਘ ਉਰਫ਼ ਬੀਟੂ, ਮਲਕੀਤ ਸਿੰਘ ਫੌਜੀ, ਜਗਤਾਰ ਸਿੰਘ ਸੋਨੂੰ, ਗੁਰਮੀਤ ਸਿੰਘ, ਗਰਨਾਮ ਸਿੰਘ, ਬਾਬਾ ਸਤਪਾਲ ਤੇ ਸੰਦੀਪ ਖੱਤਰੀ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ। ਪਿੰਡ ਵਾਸੀਆਂ ਨੇ ਨੰਦਨੀ ਦੀ ਕਾਮਯਾਬੀ ਨੂੰ ਨੌਜਵਾਨਾਂ ਲਈ ਪ੍ਰੇਰਣਾ ਦੱਸਿਆ ਤੇ ਉਸ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।