ਨਾਨਕ ਜੰਡੀ ਨੇ ਵਿਦਿਆਰਥੀਆਂ ਨੂੰ ਨਕਦ ਇਨਾਮ ਵੰਡੇ
ਨਾਨਕ ਜੰਡੀ ਨੇ ਵਿਦਿਆਰਥੀਆਂ ਨੂੰ ਨਗਦ ਇਨਾਮ ਵੰਡੇ
Publish Date: Thu, 16 Apr 2026 04:39 PM (IST)
Updated Date: Fri, 17 Apr 2026 04:04 AM (IST)
16ਐਨਐਸਆਰ02ਪੀ ਬਲਾਕ ਸੰਮਤੀ ਦੇ ਚੇਅਰਮੈਨ ਨਾਨਕ ਜੰਡੀ ਹੋਣਹਾਰ ਬੱਚਿਆਂ ਨੂੰ ਇਨਾਮ ਵੰਡਦੇ ਹੋਏ ਨਾਲ ਸਟਾਫ਼। ਪੰਜਾਬੀ ਜਾਗਰਣ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਬਲਾਕ ਸੰਮਤੀ ਦੇ ਚੇਅਰਮੈਨ ਨਾਨਕ ਜੰਡੀ ਵੱਲੋਂ ਆਪਣੇ ਜੱਦੀ ਪਿੰਡ ਜੰਡੀ ਵਿਖੇ ਸੀਨੀਅਰ ਪ੍ਰਾਇਮਰੀ ਮਾਡਲ ਸਕੂਲ ’ਚ ਸਨਮਾਨ ਸਮਾਰੋਹ ਕਰਵਾਇਆ। ਜਿਸ ਦੌਰਾਨ ਪੰਜਵੀਂ ਤੇ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਹਿਣ ਦੀ ਖੁਸ਼ੀ ’ਚ ਹੋਣਹਾਰ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਹੋਰ ਉਤਸ਼ਾਹਿਤ ਕਰਨ ਲਈ ਚੇਅਰਮੈਨ ਨਾਨਕ ਜੰਡੀ ਨੇ ਆਪਣੀ ਜੇਬ ’ਚੋਂ ਨਕਦ ਰਾਸ਼ੀ ਭੇਂਟ ਕੀਤੀ। ਉਨ੍ਹਾਂ ਸਮੂਹ ਸਟਾਫ ਤੇ ਮਾਪਿਆਂ ਨੂੰ ਵਧਾਈ ਦਿੱਤੀ। ਅੱਠਵੀਂ ਜਮਾਤ ਦੀ ਪਹਿਲੇ ਸਥਾਨ ਤੇ ਰਹੀ ਵਿਦਿਆਰਥਣ ਅਸ਼ਮਾ ਚੌਧਰੀ ਨੂੰ 2100 ਰੁਪਏ ਅਤੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 11-11 ਸੌ ਰੁਪਏ ਦਿੱਤੇ ਗਏ। ਪੰਜਵੀਂ ਜਮਾਤ ਦੇ ਪਹਿਲੇ ਸਥਾਨ ਤੇ ਆਉਣ ਵਾਲੇ ਬੱਚੇ ਨੂੰ 2100 ਰੁਪਏ ਦਾ ਫਸਟ ਪ੍ਰਾਈਜ਼ ਦਿੱਤਾ ਗਿਆ। ਸਕੂਲ ਦੇ ਇੰਚਾਰਜ ਗੁੰਜਨ ਭੱਲਾ ਅਤੇ ਇੰਚਾਰਜ ਵਿਪਨ ਕੁਮਾਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬਲਿਜੰਦਰ ਸਾਇੰਸ ਟੀਚਰ, ਕੁਲਜੀਤ ਹਿੰਦੀ ਟੀਚਰ, ਰਾਮ ਕੁਮਾਰ ਈਟੀਟੀ ਅਧਿਆਪਕ, ਚਰਨਜੀਤ ਕੌਰ ਚੇਅਰਪਰਸਨ ਮਿਡਲ ਸਕੂਲ, ਰਿੰਕੂ ਕੁਮਾਰ ਚੇਅਰਪਰਸਨ ਤੇ ਪਿੰਡ ਦੇ ਲੋਕ ਹਾਜ਼ਰ ਸਨ।