ਚਾਹਲ ਖੁਰਦ 'ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ
ਚਾਹਲ ਖੁਰਦ 'ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਸੰਬੰਧੀ ਨਗਰ ਕੀਰਤਨ ਕੱਢਿਆ
Publish Date: Mon, 09 Feb 2026 03:51 PM (IST)
Updated Date: Mon, 09 Feb 2026 03:53 PM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ : ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਦੇ ਸੰਬੰਧ ਚ ਪਿੰਡ ਚਾਹਲ ਖੁਰਦ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਕੱਢਿਆ। ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ ਜੀ ਤੋਂ ਪੰਜ ਪਿਆਰਿਆਂ ਦੀ ਹਾਜ਼ਰੀ ਚ ਮਰਿਆਦਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪਿੰਡ ਵਾਸੀਆਂ ਦੀ ਹਾਜ਼ਰੀ ਚ ਰਵਾਨਾ ਹੋਇਆ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਉਪਰੰਤ ਅਗਲੇ ਦਿਨ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਸੰਬੰਧ ਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਨਗਰ ਕੀਰਤਨ ਦੌਰਾਨ ਐਨਆਰਆਈ ਬਲਵਿੰਦਰ ਬਿੱਟਾ ਯੂਐਸਏ ਵੱਲੋਂ ਕੌਫ਼ੀ ਤੇ ਬਰੈਡ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਬਹੁਤ ਲੋੜ ਹੈ ਕਿਉਂਕਿ ਕੌਮ ਚ ਵਖਰੇਵਾਂ ਪਹਿਲਾਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੁੰ ਹਰਿ ਦੇ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਤਾਂ ਹੀ ਸਾਡੀ ਕੌਮ ਮਿੱਥੇ ਹੋਏ ਟੀਚੇ ਪ੍ਰਾਪਤ ਕਰ ਸਕਦੀ ਹੈ। ਸਾਬਕਾ ਸਰਪੰਚ ਜਸਮੀਨਾ ਕੁਮਾਰੀ, ਸਾਬਕਾ ਪੰਚ ਰਘਬੀਰ ਸਿੰਘ ਨੇ ਪਿੰਡ ਵਾਸੀਆਂ ਨੁੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਗੁਰਨਾਮ ਚੰਦੜ੍ਹ ਯੂਐਸਏ, ਸੁਖਵੀਰ ਸੁੱਖੀ ਆਸਟ੍ਰੇਲੀਆ, ਗੋਗਾ ਯੂਏਈ, ਆਸ਼ੂ ਇਟਲੀ ਤੇ ਹੋਰ ਸੰਗਤ ਨੇ ਗੁਰਪੁਰਬ ਦੌਰਾਨ ਸਹਿਯੋਗ ਦਿੱਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਤੇ ਸਨਮਾਨਯੋਗ ਸ਼ਖਸੀਅਤਾਂ ਦਾ ਸਿਰਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰ ਪ੍ਰਧਾਨ ਰਜਿੰਦਰ ਕੁਮਾਰ, ਜਨਰਲ ਸਕੱਤਰ ਡਾ. ਜਸਵੀਰ ਚਾਹਲ, ਖਜਾਨਚੀ ਮੱਖਣ ਰਾਮ, ਸਹਾਇਕ ਖਜਾਨਚੀ ਮਾ. ਮੋਹਿਤ ਪਾਲ, ਗ੍ਰੰਥੀ ਸ਼ਾਹਿਦ ਚੰਦੜ੍ਹ, ਗੁਰਵਿੰਦਰ ਪਾਲ ਮੈਂਬਰ, ਇਸ਼ਾਨ ਮੈਂਬਰ, ਗੁਰਪ੍ਰੀਤ ਮੈਂਬਰ, ਬਲਜਿੰਦਰ ਮੈਂਬਰ, ਪਵਨਦੀਪ ਮੈਂਬਰ, ਮਹਿੰਦਰ ਚੰਦੜ੍ਹ ਮੈਂਬਰ, ਐਨਆਰਆਈ ਬਲਵਿੰਦਰ ਬਿੱਟਾ, ਗੁਰਨਾਮ ਚੰਦੜ੍ਹ ਯੂਐਸਏ, ਸੁਖਵੀਰ ਸੁੱਖੀ ਆਸਟ੍ਰੇਲੀਆ, ਗੋਗਾ ਯੂਏਈ, ਆਸ਼ੂ ਇਟਲੀ ਤੇ ਪਿੰਡ ਵਾਸੀ ਹਾਜ਼ਰ ਸਨ।