ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਸੰਬੰਧ 'ਚ ਨਗਰ ਕੀਰਤਨ ਸਜਾਇਆ
ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਸੰਬੰਧ 'ਚ ਨਗਰ ਕੀਰਤਨ ਸਜਾਇਆ
Publish Date: Mon, 09 Feb 2026 03:49 PM (IST)
Updated Date: Mon, 09 Feb 2026 03:53 PM (IST)

ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਪਿੰਡ ਭਰੋਮਜਾਰਾ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਚ 108 ਸੰਤ ਕੁਲਵੰਤ ਰਾਮ ਤੇ 108 ਸੰਤ ਲਛਮਣ ਦਾਸ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਸਜਾਇਆ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪਿੰਡ ਭਰੋਮਜਾਰਾ ਤੋਂ ਰਵਾਨਾ ਹੋ ਕੇ ਸਰਹਾਲਾ ਰਾਣੂਆਂ, ਚੱਕ ਮਾਈਦਾਸ, ਚੱਕ ਗੁਰੂ, ਤਲਵੰਡੀ ਜੱਟਾਂ, ਚੱਕ ਰਾਮੂ ਤੋਂ ਹੁੰਦਾ ਹੋਇਆ ਦੇਰ ਸ਼ਾਮ ਡੇਰਾ 108 ਸੰਤ ਮੇਲਾ ਰਾਮ ਜੀ ਵਿਖੇ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਮੋਹਣ ਲਾਲ ਸਾਬਕਾ ਵਿਧਾਇਕ ਤੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ ਜੋ ਸੰਗਤਾਂ ਵਿਚ ਵਰਤਾਏ ਗਏ। ਸੰਤ ਕੁਲਵੰਤ ਰਾਮ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਨੇ ਪਤਵੰਤਿਆਂ ਨੂੰ ਸਿਰੋਪਾਓ ੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਸਾਨੂੰ ਗੁਰੂ ਜੀ ਦੇ ਉਪਦੇਸ਼ਾਂ ਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਮੋਹਣ ਲਾਲ ਸਾਬਕਾ ਵਿਧਾਇਕ, ਪ੍ਰਵੀਨ ਬੰਗਾ, ਪ੍ਰਿੰ. ਰੌਸ਼ਨ ਲਾਲ, ਮਾ. ਬਲਵੀਰ ਸਿੰਘ, ਸਰਪੰਚ ਰਛਪਾਲ ਕੌਰ ਤਲਵੰਡੀ ਜੱਟਾਂ, ਸਰਪੰਚ ਕਿਸ਼ੋਰੀ ਲਾਲ ਚੱਕ ਗੁਰੂ, ਸਰਪੰਚ ਹਰਜਿੰਦਰ ਕੌਰ ਚੱਕ ਰਾਮੂ, ਗੁਰਦੀਪ ਸਿੰਘ ਐਸਆਈ, ਬੁੱਧ ਪ੍ਰਕਾਸ਼, ਪਰਮਜੀਤ ਕੁਲਥਮ, ਅਮਰਜੀਤ ਕਲਸੀ, ਧਰਮਪਾਲ ਤਲਵੰਡੀ ਜੱਟਾਂ, ਨੰਬਰਦਾਰ ਮਨਦੀਪ ਸਿੰਘ, ਸਾਬਕਾ ਸਰਪੰਚ ਹਰਭਜਨ ਰਾਮ ਤੇ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ।