ਪੇਸ਼ਾਬ ਘਰਾਂ ਦੀ ਸਫਾਈ ਦੇ ਪੁਖਤਾ ਪ੍ਰਬੰਧ ਕਰਵਾਏ ਨਗਰ ਕੌਂਸਲ ਅਫ਼ਸਰ
ਰਾਹੋਂ 'ਚ ਬਣੇ ਪਿਸ਼ਾਬ ਘਰਾਂ ਦੀ ਸਫਾਈ ਦੇ ਪੁਖਤਾ ਪ੍ਰਬੰਧ ਕਰਵਾਏ ਨਗਰ ਕੌਂਸਲ ਅਫ਼ਸਰ
Publish Date: Sun, 22 Feb 2026 07:04 PM (IST)
Updated Date: Mon, 23 Feb 2026 04:13 AM (IST)

ਨਹੀਂ ਮਿਲਦਾ ਸਫਾਈ ਦਾ ਸਮਾਨ ਸਫਾਈ ਕਿਥੋਂ ਕਰੀਏ : ਸਫਾਈ ਮੁਲਾਜ਼ਮ ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਮੇਨ ਬਾਜ਼ਾਰ ਰਾਹੋਂ ਦੇ ਪਿਸ਼ਾਬ ਘਰਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ, ਜਿਸ ਕਾਰਨ ਇਥੇ ਆਉਣ ਵਾਲੇ ਲੋਕਾਂ ਦੇ ਨਾਲ ਨਾਲ ਦੁਕਾਨਦਾਰਾਂ, ਕਾਰਿੰਦਿਆਂ ਸਮੇਤ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਬਣਾਏ ਗਏ ਪੇਸ਼ਾਬ ਘਰ ਦੀ ਰੋਜਾਨਾ ਸਫਾਈ ਹੋਣੀ ਚਾਹੀਦੀ ਹੈ ਪਰ ਇਥੇ ਦੀ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਫਾਈ ਨਹੀਂ ਹੋ ਰਹੀ ਹੈ, ਜਿਸ ਕਾਰਨ ਇਥੋਂ ਇੰਨੀ ਬਦਬੂ ਆਉਂਦੀ ਹੈ ਉਥੋਂ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜਦੋਂ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਆਖਿਆ ਜਾਂਦਾ ਹੈ ਤਾਂ ਉਹ ਆਖਦੇ ਹਨ ਕਿ ਸਾਨੂੰ ਸਫਾਈ ਲਈ ਸਾਮਾਨ ਨਹੀਂ ਮਿਲਦਾ। ਇਸ ਕਾਰਨ ਇਥੋਂ ਦੀ ਸਫਾਈ ਨਹੀਂ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਅਫ਼ਸਰ ਮੁਲਾਜ਼ਮਾਂ ਨੂੰ ਇਥੋਂ ਦੀ ਸਾਫ ਸਫਾਈ ਲਈ ਜ਼ਰੂਰੀ ਸਮਾਨ ਮਹਈਆ ਕਰਵਾਉਣ ਤਾਂ ਜੋ ਸਫਾਈ ਸੇਵਕ ਆਪਣਾ ਕੰਮ ਬਣਦੀ ਜਿੰਮੇਵਾਰੀ ਨਾਲ ਨਿਭਾ ਸਕਣ। ਲੋਕਾਂ ਨੇ ਰਾਹੋਂ ਵਿਚ ਬਣੇ ਸਾਰੇ ਪੇਸ਼ਾਬ ਘਰਾਂ ਦੀ ਸਫਾਈ ਵਿਵਸਥਾ ਦਰੁਸਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਦੂਰ ਹੋ ਸਕੇ। ਲੋਕਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਵੱਲੋਂ ਤਾਲੇ ਲਗਾ ਕੇ ਬੰਦ ਕੀਤੇ ਗਏ ਪੇਸ਼ਾਬ ਘਰਾਂ ਨੂੰ ਖੁਲ੍ਹਵਾਉਣ ਲਈ ਵੀ ਨਗਰ ਕੌਂਸਲ ਦੇ ਅਫਸਰਾਨ ਬਣਦਾ ਗੌਰ ਕਰਨ।