ਐਮਆਰ ਸਿਟੀ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਐਮਆਰ ਸਿਟੀ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 16 Apr 2026 06:18 PM (IST)
Updated Date: Fri, 17 Apr 2026 04:15 AM (IST)

16ਐਨਐਸਆਰ39ਪੀ ਐੱਮਆਰ ਸਿਟੀ ਪਬਲਿਕ ਸਕੂਲ ਦੇ ਦਸਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ। ਪੰਜਾਬੀ ਜਾਗਰਣ * 99 ਫ਼ੀਸਦੀ ਅੰਕ ਹਾਸਲ ਕਰਕੇ ਅਭਯ ਬਭੋਰਿਯਾ ਰਿਹਾ ਸਕੂਲ ਟਾਪਰ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਸੀਬੀਐੱਸਈ ਵੱਲੋਂ ਐਲਾਨੇ ਗਏ ਨਤੀਜਿਆਂ ਵਿਚ ਐਮਆਰ ਸਿਟੀ ਪਬਲਿਕ ਸਕੂਲ ਬਲਾਚੌਰ ਦੀ ਜਮਾਤ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਅਤੇ ਪ੍ਰਿੰ. ਰਿਤੂ ਬਤਰਾ ਨੇ ਦੱਸਿਆ ਕਿ ਇਸ ਵਾਰ ਕੁੱਲ 217 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਸਫਲ ਰਹੇ। ਜਿਸ ਵਿਚ 95 ਫ਼ੀਸਦੀ ਤੋਂ ਉੱਪਰ 21 ਵਿਦਿਆਰਥੀ, 90 ਤੋਂ ਉੱਪਰ 25 ਵਿਦਿਆਰਥੀ, 85 ਤੋਂ ਉੱਪਰ 41 ਵਿਦਿਆਰਥੀ, 80 ਤੋਂ ਉੱਪਰ 35 ਵਿਦਿਆਰਥੀ, 70 ਤੋਂ ਉੱਪਰ 46 ਵਿਦਿਆਰਥੀ ਅਤੇ 60 ਤੋਂ ਉੱਪਰ 44 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਭਯ ਬਭੋਰਿਯਾ ਨੇ 99 ਫ਼ੀਸਦੀ ਅੰਕਾਂ ਨਾਲ ਪਹਿਲਾ, ਰਵਨੀਤ ਕੌਰ ਨੇ 97.6 ਨਾਲ ਦੂਜਾ ਅਤੇ ਕਰਨਵੀਰ ਸਿੰਘ ਨੇ 97.4 ਨਾਲ ਤੀਜਾ ਸਥਾਨ ਹਾਸਲ ਕੀਤਾ। ਵੰਸ਼ਿਕਾ ਸ਼ਰਮਾ ਨੇ 96.8 ਅੰਕ ਪ੍ਰਾਪਤ ਕੀਤੇ, ਜਦਕਿ ਦੀਆ ਚੌਧਰੀ ਅਤੇ ਕਨਨ ਸ਼ਰਮਾ ਨੇ 96.6 ਅੰਕ ਹਾਸਲ ਕੀਤੇ। ਗੁਰਤਾਜ ਕਸਾਣਾ ਨੇ 96.2 ਅਤੇ ਅਮਨਪ੍ਰੀਤ ਕੌਰ ਨੇ 96 ਅੰਕ ਪ੍ਰਾਪਤ ਕੀਤੇ। ਹੋਰ ਪ੍ਰਮੁੱਖ ਵਿਦਿਆਰਥੀਆਂ ਵਿਚ ਗੁਰਲੀਨ ਕੌਰ, ਅਸ਼ਵਿੰਦਰਪ੍ਰੀਤ ਸਿੰਘ ਨਾਗਰਾ ਅਤੇ ਦੀਪਾਲੀ ਨੇ 95.8 ਅੰਕ ਪ੍ਰਾਪਤ ਕੀਤੇ। ਗੁਰਮਨ ਧੀਮਾਨ ਅਤੇ ਦਿਲਸ਼ਾਨ ਸਿੰਘ ਨੇ 95.4, ਵਿਸ਼ਾਲੀ, ਗੁਰਸ਼ਾਨਜੋਤ ਸਿੰਘ ਅਤੇ ਸੁਖਮਨੀ ਨੇ 95.2 ਅੰਕ ਹਾਸਲ ਕੀਤੇ। ਅਨਮੋਲਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਜਸਮੀਨ ਕੌਰ ਨੇ 95 ਅੰਕ ਪ੍ਰਾਪਤ ਕੀਤੇ। ਸਮਾਈਲਦੀਪ ਕੌਰ ਸਿੰਘ ਅਤੇ ਹਰਸ਼ਪ੍ਰੀਤ ਚੌਂਕੜੀਆ ਨੇ 94.8, ਤੇਗਮਨ ਕੌਰ ਨੇ 94.2 ਅੰਕ ਹਾਸਲ ਕੀਤੇ। ਅਮ੍ਰਿਤਪ੍ਰੀਤ ਕੌਰ, ਮਹਿਕਦੀਪ ਕੌਰ, ਰਿਧਿਮਾ ਅਤੇ ਵਿਕਟਰ ਗਿਰੀਸ਼ ਨੇ 94 ਅੰਕ ਪ੍ਰਾਪਤ ਕੀਤੇ। ਗੁਰਲੀਨ ਕੌਰ ਨੇ 93.8, ਪਾਰੁਲ ਨੇ 93.6 ਅਤੇ ਮਨਸੀਰਤ ਕੌਰ ਅਤੇ ਕਸਕ ਚੌਧਰੀ ਨੇ 93.4 ਅੰਕ ਪ੍ਰਾਪਤ ਕੀਤੇ। ਚੈਤਨਿਆ ਹਰੀਸ਼ ਨੇ 92.6, ਅਸ਼ਵਿਨ ਅਤੇ ਈਸ਼ਾ ਚੌਧਰੀ ਨੇ 92.2 ਅੰਕ ਹਾਸਲ ਕੀਤੇ। ਸਾਰਾ ਚੌਧਰੀ ਅਤੇ ਨਵਦੀਪ ਕੌਰ ਨੇ 92 ਅੰਕ ਪ੍ਰਾਪਤ ਕੀਤੇ। ਬਨੀਤ ਚੌਧਰੀ, ਮੰਨਤ ਚੌਧਰੀ ਅਤੇ ਅਕਸ਼ਿਤ ਚੌਧਰੀ ਨੇ 91.4 ਅੰਕ ਪ੍ਰਾਪਤ ਕੀਤੇ। ਐਨੀ, ਜਸਲੀਨ ਚੌਧਰੀ ਅਤੇ ਅੰਸ਼ਿਕਾ ਗੁਲਾਟੀ ਨੇ 91.2 ਅੰਕ ਹਾਸਲ ਕੀਤੇ। ਇਸ਼ਾਂਤ ਚੌਧਰੀ ਨੇ 90.8, ਦੀਆ ਨੇ 90.6 ਅਤੇ ਅਸ਼ਮਿਤਾ ਨੇ 90.4 ਅੰਕ, ਪਵਨਪ੍ਰੀਤ ਸਿੰਘ 90 ਅਤੇ ਯੁਵਰਾਜ ਚੌਧਰੀ 89.6 ਫ਼ੀਸਦੀ ਪ੍ਰਾਪਤ ਕੀਤੇ। ਅੰਗਰੇਜ਼ੀ ਵਿਸ਼ੇ ਵਿੱਚ ਰਵਨੀਤ ਕੌਰ, ਅਸ਼ਵਿੰਦਰਪ੍ਰੀਤ ਸਿੰਘ ਨਾਗਰਾ ਅਤੇ ਨਵਦੀਪ ਕੌਰ ਨੇ 98 ਅੰਕ, ਪੰਜਾਬੀ ਵਿਸ਼ੇ ਵਿਚ ਅਭਯ ਬਭੋਰਿਯਾ, ਦੀਆ ਚੌਧਰੀ, ਵਿਸ਼ਾਲੀ, ਹਰਸ਼ਪ੍ਰੀਤ ਚੌਂਕਰੀਆ, ਵਿਕਟਰ ਗੀਰਿਸ਼, ਬਨੀਤ ਚੌਧਰੀ ਅਤੇ ਗੁਰਨੀਤ ਕੌਰ ਨੇ ਪੂਰੇ 100 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਉਪਲਬਧੀ ਦਰਜ ਕੀਤੀ। ਗਣਿਤ ਵਿਚ ਅਭਯ ਬਭੋਰਿਯਾ ਨੇ 100 ਵਿੱਚੋਂ 100 ਅੰਕ, ਵਿਗਿਆਨ ਵਿਚ 99 ਫ਼ੀਸਦੀ ਅੰਕ ਪ੍ਰਾਪਤ ਕੀਤੇ। ਸਮਾਜਿਕ ਵਿਗਿਆਨ ਵਿਚ ਵੰਸ਼ਿਕਾ ਸ਼ਰਮਾ ਨੇ 99 ਅੰਕ ਹਾਸਿਲ ਕੀਤੇ। ਅਭਯ ਬਭੋਰਿਯਾ ਨੇ ਕੰਪਿਊਟਰ ਵਿਚ 100 ਅੰਕ ਪ੍ਰਾਪਤ ਕੀਤੇ। ਜਦਕਿ ਵੰਸ਼ਿਕਾ ਸ਼ਰਮਾ, ਕਨਨ ਸ਼ਰਮਾ ਅਤੇ ਮਨਸੀਰਤ ਕੌਰ ਨੇ ਫਿਜ਼ੀਕਲ ਐਕਟਿਵਿਟੀ ਟ੍ਰੇਨਰ ਵਿਚ 100 ਅੰਕ ਪ੍ਰਾਪਤ ਕੀਤੇ। ਕੰਪਿਊਟਰ ਵਿਸ਼ੇ ਵਿਚ ਕਰਨਵੀਰ ਸਿੰਘ ਨੇ 97 ਅੰਕ ਹਾਸਲ ਕੀਤੇ ਅਤੇ ਹਿੰਦੀ ਵਿਚ ਦਿਲਸ਼ਾਨ ਸਿੰਘ ਨੇ 94 ਅੰਕ, ਬੈਕਿੰਗ ਐਂਡ ਇੰਸ਼ੋਰੈਂਸ ਵਿਸ਼ੇ ਵਿਚ ਅਮਨਪ੍ਰੀਤ ਕੌਰ ਨੇ 96 ਫ਼ੀਸਦੀ ਅੰਕ ਪ੍ਰਾਪਤ ਕੀਤੇ। ਇਸ ਮੌਕੇ ਪ੍ਰਿੰ. ਰਿਤੂ ਬਤਰਾ ਅਤੇ ਚੇਅਰਮੈਨ ਰਾਮਜੀ ਦਾਸ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ।