ਕੁੱਤੇ ਨਾਲ ਟਕਰਾਉਣ ਨਾਲ ਮੋਟਰਸਾਇਕਲ ਚਾਲਕ ਜ਼ਖਮੀ
ਕੁੱਤੇ ਨਾਲ ਟਕਰਾਉਣ ਨਾਲ ਮੋਟਰਸਾਇਕਲ ਚਾਲਕ ਜ਼ਖਮੀ
Publish Date: Fri, 30 Jan 2026 05:14 PM (IST)
Updated Date: Sat, 31 Jan 2026 04:08 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਫਤਿਹਪੁਰ ਦੇ ਅੱਡੇ ਵਿਚ ਸੈਣੀ ਢਾਬੇ ਨਜ਼ਦੀਕ ਇਕ ਮੋਟਰਸਾਈਕਲ ਦੇ ਅੱਗੇ ਅਚਾਨਕ ਕੁੱਤੇ ਦੇ ਆ ਜਾਣ ਕਾਰਨ ਵਾਪਰੇ ਹਾਦਸੇ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸਤਿੰਦਰ ਪਾਲ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਖੈਰਾਬਾਦ ਜ਼ਿਲ੍ਹਾ ਰੋਪੜ ਆਪਣੇ ਪਲਾਟੀਨਾ ਮੋਟਰਸਾਈਕਲ ਨੰਬਰ ਪੀਬੀ-12-ਐਲ-8950 'ਤੇ ਸਵਾਰ ਹੋ ਕੇ ਰੋਪੜ ਸਾਈਡ ਜਾ ਰਿਹਾ ਸੀ। ਜਦੋਂ ਉਹ ਉਕਤ ਸਥਾਨ ਤੇ ਪਹੁੰਚਿਆ ਤਾਂ ਇਕ ਕੁੱਤਾ ਅਚਾਨਕ ਉਸ ਦੇ ਮੋਟਰਸਾਈਕਲ ਅੱਗੇ ਆਉਣ ਕਾਰਨ ਵਾਪਰੇ ਹਾਦਸੇ ਵਿੱਚ ਸਤਿੰਦਰ ਸਿੰਘ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦੇ ਸਾਰ ਐੱਸਐੱਸਐਫ ਟੀਮ ਦੇ ਇੰਚਾਰਜ ਏਐੱਸਆਈ ਕੁਲਵੀਰ ਸਿੰਘ ਨੇ ਸਮੇਤ ਮੁਲਾਜ਼ਮਾਂ ਦੇ ਜ਼ਖਮੀ ਸਤਿੰਦਰ ਪਾਲ ਸਿੰਘ ਨੂੰ ਐਨਐਚਏਆਈ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ ਅਤੇ ਮੋਟਰਸਾਈਕਲ ਉਸਦੇ ਭਰਾ ਮਨਿੰਦਰ ਪਾਲ ਸਿੰਘ ਦੇ ਸਪੁਰਦ ਕਰ ਦਿੱਤਾ। ਐਕਸੀਡੈਂਟ ਦੀ ਸੂਚਨਾ ਸੰਬੰਧਤ ਪੁਲਿਸ ਚੌਂਕੀ ਆਸਰੋਂ ਨੂੰ ਦੇ ਦਿੱਤੀ।