ਖੜੇ ਟਰੱਕ 'ਚ ਮੋਟਰਸਾਇਕਲ ਵੱਜਿਆ, ਚਾਲਕ ਗੰਭੀਰ ਜ਼ਖਮੀ
ਖੜੇ ਟਰੱਕ 'ਚ ਮੋਟਰਸਾਇਕਲ ਵੱਜਿਆ, ਚਾਲਕ ਗੰਭੀਰ ਜ਼ਖਮੀ
Publish Date: Wed, 22 Apr 2026 06:50 PM (IST)
Updated Date: Wed, 22 Apr 2026 06:52 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਨੈਸ਼ਨਲ ਹਾਈਵੇ ’ਤੇ ਪਿੰਡ ਮਾਜਰਾ ਜੱਟਾਂ ਦੇ ਪੈਟਰੋਲ ਪੰਪ ਨਜ਼ਦੀਕ ਇਕ ਐਕਸੀਡੈਂਟ ਹੋ ਗਿਆ ਹੈ। ਐੱਸਐੱਸਐੱਫ ਦੀ ਟੀਮ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਭਾਰਤ ਪੈਟਰੋਲੀਅਮ ਦਾ ਟਰੱਕ ਨੰਬਰ ਯੂਪੀ 80 ਐੱਚਟੀ 9965 ਜਿਸਨੂੰ ਮਨਜੀਤ ਸਿੰਘ ਪੁੱਤਰ ਭੁੱਲਾ ਸਿੰਘ ਵਾਸੀ ਰਾਜਗੜ੍ਹ ਜ਼ਿਲ੍ਹਾ ਪਟਿਆਲਾ ਚਲਾ ਰਿਹਾ ਸੀ, ਮਾਜਰਾ ਜੱਟਾਂ ਨਜਦੀਕ ਇੰਡੀਅਨ ਆਇਲ ਪੰਪ ਨਜ਼ਦੀਕ ਸੜਕ ਦੀ ਇਕ ਸਾਈਡ ’ਤੇ ਖੜਾ ਸੀ। ਇਸ ਦੌਰਾਨ ਪਿੱਛੋਂ ਆ ਰਹੇ ਇਕ ਡਿਸਕਵਰ ਮੋਟਰਸਾਈਕਲ ਨੰਬਰ ਪੀਬੀ 20 ਏ 3021 ਜਿਸਨੂੰ ਕਿ ਭਾਰਤ ਭੂਸ਼ਣ ਪੁੱਤਰ ਸੋਮਨਾਥ ਚਲਾ ਰਿਹਾ ਸੀ ਨੇ ਮਾਜਰਾ ਜੱਟਾਂ ਨਜ਼ਦੀਕ ਖੜ੍ਹੇ ਟਰੱਕ ਵਿਚ ਮਾਰ ਦਿੱਤਾ। ਭਾਰਤ ਭੂਸ਼ਣ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ, ਉਸ ਦੇ ਸਿਰ ’ਤੇ ਸੱਟ ਲੱਗੀ ਹੈ। ਐੱਸਐੱਸਐੱਫ ਟੀਮ ਵੱਲੋਂ ਉਸ ਨੂੰ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਰੋਪੜ ਪਹੁੰਚਾਇਆ ਗਿਆ ਤੇ ਰੋਡ ਕਲੀਅਰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਪੁਲਿਸ ਥਾਣਾ ਕਾਠਗੜ੍ਹ ਦੇ ਤਫਤੀਸ਼ੀ ਅਫਸਰ ਗੌਰਵ ਤੇ ਕੰਟਰੋਲ ਰੂਮ ਨੂੰ ਵੀ ਦੇ ਦਿੱਤੀ ਗਈ ਹੈ। ---------------- 22ਐਨਐਸਆਰ29ਪੀ ਪਿੰਡ ਮਾਜਰਾ ਜੱਟਾਂ ਚ ਵਾਪਰੇ ਹਾਦਸੇ ਚ ਨੁਕਸਾਨੇ ਵਾਹਨ। ਪੰਜਾਬੀ ਜਾਗਰਣ