ਸੜਕ ਹਾਦਸੇ ’ਚ ਬਾਈਕ ਚਾਲਕ ਜ਼ਖ਼ਮੀ, ਮਾਮਲਾ ਦਰਜ
ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਜ਼ਖ਼ਮੀ, ਮਾਮਲਾ ਦਰਜ਼
Publish Date: Sat, 31 Jan 2026 06:13 PM (IST)
Updated Date: Sun, 01 Feb 2026 04:11 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਕ ਮਹਿਲਾ ਦੀ ਸ਼ਿਕਾਇਥ ਤੇ ਉਸ ਦੇ ਪਤੀ ਨੂੰ ਫੇਟ ਮਾਰਨ ਵਾਲੇ ਅਣਪਛਾਤੇ ਮੋਟਰਸਾਇਕਲ ਚਾਲਕ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਰਾਹੋਂ ਦੇ ਐੱਚਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਪਤਨੀ ਛਿੰਦਰ ਸਿੰਘ ਵਾਸੀ ਕੋਟ ਰਾਂਝਾ ਨੇ ਦੱਸਿਆ ਕਿ ਉਸ ਦਾ ਪਤੀ 26 ਜਨਵਰੀ ਨੂੰ ਕਰੀਬ 5 ਵਜੇ ਸ਼ਾਮ ਨੂੰ ਆਪਣੇ ਮੋਟਰ ਸਾਇਕਲ ਨੰਬਰੀ ਪੀਬੀ 32 ਏਏ 4988 ਪਰ ਸਵਾਰ ਹੋ ਕੇ ਨਿੱਜੀ ਕੰਮ ਲਈ ਰਾਹੋਂ ਨੂੰ ਗਿਆ ਸੀ। ਤਾਂ ਕੁੱਝ ਸਮੇਂ ਬਾਅਦ ਰਾਹਗੀਰਾਂ ਨੇ ਉਸ ਨੂੰ ਘਰ ਆ ਕੇ ਦੱਸਿਆ ਕਿ ਉਸ ਦੇ ਪਤੀ ਛਿੰਦਰ ਸਿੰਘ ਦਾ ਬਾਜੀਗਰ ਬਸਤੀ ਮੋੜ ਮੇਨ ਜੀਟੀ ਰੋਡ ਕੋਟ ਰਾਂਝਾ ਰਾਹੋਂ ਵਿਖੇ ਐਕਸੀਡੈਂਟ ਹੋ ਗਿਆ ਹੈ। ਜਦੋਂ ਮੌਕੇ ਤੇ ਪੁੱਜ ਕੇ ਦੇਖਿਆ ਤਾਂ ਉਸ ਦਾ ਪਤੀ ਛਿੰਦਰ ਸਿੰਘ ਪੱਕੀ ਸੜਕ ਦੇ ਕਿਨਾਰੇ ਡਿੱਗਿਆ ਪਾਇਆ। ਉਸਦੇ ਸਿਰ ਵਿਚ ਕਾਫੀ ਸੱਟ ਲੱਗੀ ਸੀ ਤੇ ਸਰੀਰ ਤੇ ਵੀ ਗੰਭੀਰ ਸੱਟਾਂ ਲੱਗੀਆਂ ਸਨ। ਸਿਰ ਵਿਚੋਂ ਲਹੂ ਚੱਲ ਰਿਹਾ ਸੀ। ਉਸ ਦਾ ਮੋਟਰ ਸਾਇਕਲ ਸੜ ਵਿਚਕਾਰ ਡਿੱਗਿਆ ਪਿਆ ਸੀ। ਮੌਕੇ ਤੋਂ ਇੰਨਾ ਹੀ ਪਤਾ ਚੱਲਿਆ ਕਿ ਕੋਈ ਨਾ ਮਾਲੂਮ ਮੋਟਰਸਾਇਕਲ ਦਾ ਨਾ ਮਾਲੂਮ ਚਾਲਕ ਆਪਣੇ ਮੋਟਰਸਾਇਕਲ ਨੂੰ ਬੜੀ ਤੇਜ ਰਫਤਾਰੀ, ਲਾਪਰਵਾਹੀ ਅਤੇ ਅਣਗਹਿਲੀ ਨਾਲ ਚਲਾਉਂਦੇ ਹੋਏ ਉਸ ਦੇ ਪਤੀ ਅਤੇ ਮੋਟਰਸਾਇਕਲ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ ਹੈ। ਪੁਲਿਸ ਨੇ ਨਾ ਮਾਲੂਮ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।