ਮੋਟਰਸਾਈਕਲਾਂ ਦੀ ਟੱਕਰ ਪਤੀ ਪਤਨੀ ਸਮੇਤ 4 ਜ਼ਖ਼ਮੀ
ਮੋਟਰਸਾਈਕਲਾਂ ਦੀ ਟੱਕਰ ਪਤੀ ਪਤਨੀ ਸਮੇਤ 4 ਜ਼ਖ਼ਮੀ
Publish Date: Mon, 06 Apr 2026 05:36 PM (IST)
Updated Date: Tue, 07 Apr 2026 04:03 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਪਿੰਡ ਸੁੱਧਾ ਮਾਜਰਾ ਨੇੜੇ ਵਾਪਰੇ ਹਾਦਸੇ ਉਪਰੰਤ ਐੱਸਐੱਸਐਫ ਟੀਮ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ ਨੇ ਆਪਣੇ ਮੁਲਾਜ਼ਮ ਸਾਥੀਆਂ ਸਮੇਤ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਇੱਕ ਸੀ ਟੀ-100 ਮੋਟਰ ਸਾਈਕਲ ਨੰਬਰ ਪੀਬੀ12 ਏ ਐਫ 5807 ਜਿਸ ਨੂੰ ਕਿ ਹੁਸਨਦੀਪ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਰੋਪੜ ਚਲਾ ਰਿਹਾ ਸੀ ਜੋ ਕਿ ਆਪਣੇ ਦੋਸਤ ਕਰਨ ਧੀਮਾਨ ਪੁੱਤਰ ਬਲਜੀਤ ਸਿੰਘ ਵਾਸੀ ਰੋਪੜ ਨਾਲ ਬਲਾਚੌਰ ਤੋਂ ਰੋਪੜ ਜਾ ਰਹੇ ਸੀ। ਸੁੱਧਾ ਮਾਜਰਾ ਕੱਟ ਨਜਦੀਕ ਇੱਕ ਟੀਵੀਐੱਸ ਮੋਟਰ ਸਾਈਕਲ ਨੰਬਰ ਪੀਬੀ 10 ਐਫ ਜੀ 2845 ਜਿਸਨੂੰ ਕਿ ਸ਼ਮਸ਼ੇਰ ਸਿੰਘ ਪੁੱਤਰ ਨਿਰਪਾਲ ਸਿੰਘ ਵਾਸੀ ਸੁੱਧਾ ਮਾਜਰਾ ਚਲਾ ਰਹੇ ਸੀ। ਉਸ ਦੇ ਨਾਲ ਉਸ ਦੀ ਪਤਨੀ ਨਛੱਤਰ ਕੌਰ ਸੀ। ਜਦੋਂ ਉਹ ਸੁੱਧਾ ਮਾਜਰਾ ਕੱਟ ਤੋਂ ਪਿੰਡ ਵੱਲ ਨੂੰ ਅੰਦਰ ਮੁੜਨ ਲੱਗੇ ਤਾਂ ਸਾਹਮਣੇ ਤੋਂ ਆ ਰਹੇ ਦੋਵੇਂ ਮੋਟਰ ਸਾਈਕਲਾਂ ਦੀ ਟੱਕਰ ਹੋ ਗਈ। ਜਿਸ ਕਾਰਨ ਦੋਵੇਂ ਮੋਟਰਸਾਈਕਲਾਂ ਤੇ ਸਵਾਰ 4 ਵਿਅਕਤੀਆਂ ਦੇ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਕਿ ਐਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਬਲਾਚੌਰ ਦਾਖਲ ਕਰਵਾਇਆ ਗਿਆ। ਰੋਡ ਕਲੀਅਰ ਕਰਵਾਇਆ ਗਿਆ ਅਤੇ ਥਾਣਾ ਕਾਠਗੜ੍ਹ ਤੇ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ।