ਸੀਨੀਅਰ ਸਿਟੀਜਨਜ਼ ਦੀ ਮਾਸਿਕ ਮੀਟਿੰਗ 14 ਨੂੰ
ਸੀਨੀਅਰ ਸਿਟੀਜਨਜ਼ ਦੀ ਮਾਸਿਕ ਮੀਟਿੰਗ 14 ਨੂੰ
Publish Date: Thu, 12 Feb 2026 04:54 PM (IST)
Updated Date: Fri, 13 Feb 2026 04:03 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ 14 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ 12:30 ਵਜੇ ਤੱਕ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਨਵਾਂਸ਼ਹਿਰ ਵਿਖੇ ਹੋਵੇਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਐੱਸਕੇ ਪੁਰੀ ਨੇ ਦੱਸਿਆ ਕਿ ਮੀਟਿੰਗ ਵਿਚ ਪਾਬਲਾ ਡੈਂਟਲ ਕਲੀਨਿਕ ਦੇ ਡਾ. ਗੁਰਸਿਮਰਨ ਸਿੰਘ ਪਾਬਲਾ ਅਤੇ ਡਾ. ਅਰਸ਼ਦੀਪ ਕੌਰ ਪਾਬਲਾ ਵੱਲੋਂ ਦੰਦਾਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਲਡਰ ਲਾਈਨ-14567 ਦੇ ਫੀਲਡ ਰਿਸਪੌਂਸ ਲੀਡਰ ਪੂਜਾ ਦੇਵੀ ਵੀ ਮੀਟਿੰਗ ਵਿਚ ਆਪਣੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਸਮੂਹ ਮੈਂਬਰਾਂ ਨੂੰ ਮੀਟਿੰਗ ਵਿਚ ਸਮੇਂ ਸਿਰ ਹਾਜ਼ਰ ਆਉਣ ਦੀ ਅਪੀਲ ਕੀਤੀ। ਇਸ ਮੌਕੇ ਚੇਅਰਮੈਨ ਡਾ. ਜੇਡੀ ਵਰਮਾ ਅਤੇ ਪ੍ਰਧਾਨ ਪ੍ਰੋ. ਐੱਸਕੇ ਬਰੂਟਾ ਵੀ ਮੌਜੂਦ ਸਨ।