ਪੈਨਸ਼ਨਰਜ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
ਪੈਨਸ਼ਨਰਜ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Mon, 02 Mar 2026 04:16 PM (IST)
Updated Date: Tue, 03 Mar 2026 04:00 AM (IST)
-026-27 ਦੇ ਪੇਸ਼ ਕੀਤੇ ਜਾ ਰਹੇ ਬੱਜਟ ’ਚ ਮੰਗਾਂ ਦਾ ਹੱਲ ਕਰਨ ਦੀ ਮੰਗ
-ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ,
ਨਵਾਂਸ਼ਹਿਰ : ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ/ਟਰਾਂਸਮਿਸ਼ਨ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਕੀਤੀ। ਜਿਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਨੇ ਨਿਭਾਈ। ਮੀਟਿੰਗ ਦੌਰਾਨ ਪੈਨਸ਼ਨਰਜ਼ ਅਤੇ ਫੈਮਿਲੀ ਪੈਨਸ਼ਨਰਜ਼ ਔਰਤਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਫਰਵਰੀ ਮਹੀਨੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੈਂਨਸ਼ਨਰਜ਼ ਸ਼ਿੰਗਾਰਾ ਸਿੰਘ ਮੈਂਹਦੀਪੁਰ, ਮਦਨ ਲਾਲ ਲੂੰਬਾ ਜੇਈ ਜਾਡਲਾ, ਹਰਬਲਾਸ ਲਾਈਨ ਮੈਨ ਲੰਗੜੋਆ ਨੂੰ ਸਮੂਹ ਪੈਂਨਸ਼ਨਰਜ਼ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ। ਉਪਰੰਤ ਮੀਟਿੰਗ ਵਿਚ ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਜੁਆਇੰਟ ਸਕੱਤਰ ਨਿਰੰਜਨ ਕੰਗਾਂ, ਵਿੱਤ ਸਕੱਤਰ ਵਿਜੇ ਕੁਮਾਰ ਬਾਲੀ, ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਰਾਹੋਂ, ਮੀਤ ਪ੍ਰਧਾਨ ਸ਼ੰਭੂ ਰਾਹੋਂ, ਪ੍ਰੈਸ ਸਕੱਤਰ ਪ੍ਰੇਮ ਚਣਕੋਆ, ਗੁਰਮੁਖ ਸਿੰਘ, ਮਨਜੀਤ ਰੁੜਕੀ, ਦਲਜੀਤ ਕੌਰ, ਅਸ਼ੋਕ ਸਿੰਘ ਏਏਈ, ਸੁਰਿੰਦਰ ਪਾਲ ਸਿੰਘ, ਸਤਪਾਲ ਭਾਟੀਆ, ਬਲਦੇਵ ਤਾਜੋਵਾਲ, ਸ਼ਿਵਰਾਜ ਬੁਲਾਰਿਆਂ ਨੇ ਕਿਹਾ ਕਿ ਪੈਨਸ਼ਨਰਜ਼ ਤੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵੱਲੋਂ ਉਲੀਕੇ ਸੰਘਰਸ਼ ਮੁਤਾਬਿਕ ਪੰਜਾਬ ਵਿਧਾਨ ਸਭਾ ਦੇ ਬੱਜਟ ਸੈਸ਼ਨ ਦੌਰਾਨ 8 ਮਾਰਚ ਤੋਂ ਲੈ ਕੇ 11 ਮਾਰਚ ਤੱਕ ਚੰਡੀਗੜ੍ਹ ਵਿਖੇ ਲੜੀਵਾਰ ਰੈਲੀਆਂ ਕਰਕੇ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ ਵੱਲੋਂ ਸਾਲ 2026-27 ਦੇ ਪੇਸ਼ ਕੀਤੇ ਜਾ ਰਹੇ ਬੱਜਟ ਵਿਚ ਸਾਡੀਆਂ ਮੰਗਾਂ ਦਾ ਕੋਈ ਸਾਰਥਿਕ ਹੱਲ ਨਾ ਕੀਤਾ ਤਾਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਗੁਰਸ਼ਰਨ ਪਾਲ ਸਿੰਘ, ਸੋਹਨ ਮਝੂਰ, ਜਰਨੈਲ ਸਿੰਘ, ਅਸ਼ੋਕ, ਕਰਮਜੀਤ ਸਿੰਘ, ਸਵਰਨ ਦਾਸ, ਮਦਨ ਬਿਛੌੜੀ, ਸਰਿੰਦਰ ਕੌਰ, ਜੋਗਿੰਦਰ ਕੌਰ, ਚਰਨ ਕੌਰ, ਜਗਦੀਸ਼ ਕੌਰ, ਸਰੋਜ ਕੁਮਾਰੀ ਤੇ ਹੋਰ ਹਾਜ਼ਰ ਸਨ।