ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਆਯੋਜਿਤ
ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਆਯੋਜਿਤ
Publish Date: Sun, 15 Mar 2026 04:26 PM (IST)
Updated Date: Mon, 16 Mar 2026 04:03 AM (IST)

ਕਿਸਾਨੀ ਮੁੱਦਿਆਂ ਤੇ ਕੀਤੀਆਂ ਵੱਖ-ਵੱਖ ਵਿਚਾਰਾਂ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਇਕਾਈ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬੱਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਿਸਾਨੀ ਮੁੱਦਿਆਂ ਬਾਰੇ ਵਿਚਾਰਾਂ ਕੀਤੀਆਂ ਜਿਵੇਂ ਕਿ ਨਕਲੀ ਦੁੱਧ ਸੂਬੇ ਵਿਚ 60 ਫੀਸਦੀ ਵਿਕ ਰਿਹਾ ਹੈ। ਅਸਲੀ ਦੁੱਧ 40 ਫੀਸਦੀ ਵਿਕ ਰਿਆ ਹੈ। ਉਸ ਵਿਚ ਕਿਸਾਨਾਂ ਅਤੇ ਡਹਿਰੀਆਂ ਵਾਲਿਆਂ ਦਾ ਦੁੱਧ ਸਸਤੇ ਭਾਵ ਬਿਕ ਰਿਹਾ ਹੈ। ਕਿਸਾਨਾਂ ਨੂੰ ਪਸ਼ੂਆਂ ਵਿਚ ਬਹੁਤ ਵੱਡਾ ਘਾਟਾ ਪੈ ਗਿਆ ਹੈ ਡੇਅਰੀ ਧੰਦਾ ਖਤਮ ਹੋ ਰਿਹਾ ਹੈ। ਅਸੀਂ ਮੰਗ ਕਰਦੇ ਹਾਂ ਕਿ ਦੁੱਧ ਦਾ ਘੱਟੋ ਘੱਟ ਰੇਟ 100 ਰੁਪਿਆ ਪ੍ਰਤੀ ਲੀਟਰ ਕੀਤਾ ਜਾਵੇ ਅਤੇ ਫਗਵਾੜਾ ਗੰਨਾ ਮਿੱਲ ਦਾ ਬਕਾਇਆ ਕਿਸਾਨਾਂ ਦੇ ਖਾਤਿਆਂ ’ਚ ਜਲਦ ਤੋਂ ਜਲਦ ਪਾਇਆ ਜਾਵੇ ਤੇ ਕੋ-ਆਪਰੇਟਿਵ ਸੁਸਾਇਟੀਆਂ ਦਾ ਕਰਜ਼ਾ ਮਾਫ ਕੀਤਾ ਜਾਵੇ। ਕਿਸਾਨ ਪਹਿਲਾਂ ਹੀ ਬਹੁਤ ਘਾਟੇ ਵਿਚ ਜਾ ਰਹੇ ਹਨ ਅਤੇ ਜੋ ਯੂਰੀਆ ਖਾਦ ਦੀ ਬਹੁਤ ਵੱਡੀ ਘਾਟ ਆਉਣ ਕਰਕੇ ਜਿਮੀਦਾਰ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਯੂਰੀਆ ਖਾਦ ਦੀ ਘਾਟ ਪੂਰੀ ਕੀਤੀ ਜਾਵੇ। ਤਾਂ ਕਿ ਜੋ ਕਿਸਾਨ ਆਪਣੀ ਮੱਕੀ ਦੀ ਫਸਲ ਅਤੇ ਕਮਾਦ ਸਮੇਂ ਸਿਰ ਬਿਜਾਈ ਕਰਕੇ ਸਾਂਭ ਸੰਭਾਲ ਕਰ ਸਕਣ। ਇਸ ਸਮੇਂ ਪਹੁੰਚੇ ਹੋਏ ਕਿਸਾਨ ਆਗੂ ਜਸਪ੍ਰੀਤ ਸਿੰਘ ਜੀਂਦੋਵਾਲ, ਗੁਰਨੇਕ ਸਿੰਘ ਖਟਕੜ ਕਲਾਂ, ਅਜੀਤ ਸਿੰਘ ਬਲੋਵਾਲ, ਜਸਪਾਲ ਸਿੰਘ ਮੱਲਾ ਸੋਢੀਆਂ, ਗੁਰਸੇਵ ਸਿੰਘ ਨੂਰਪੁਰ ਵਾਇਸ ਪ੍ਰਧਾਨ, ਸਰਨਜੀਤ ਸਿੰਘ, ਭਜਨ ਸਿੰਘ, ਹਸਨ ਲਾਲ, ਸੋਹਨ ਸਿੰਘ, ਸਤਵਿੰਦਰ ਸਿੰਘ, ਬਲਜੀਤ ਕੁਮਾਰ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਇੰਦਰਜੀਤ ਸਿੰਘ, ਲਖਬੀਰ ਸਿੰਘ, ਸਤਵੀਰ ਸਿੰਘ, ਬਲਜਿੰਦਰ ਸਿੰਘ, ਬਲਵੰਤ ਸਿੰਘ ਆਦਿ ਸ਼ਾਮਲ ਸਨ।